ਅਸੀਂ ਅਕਸਰ ਹੀ ਜੀਵ ਜੰਤੂਆਂ ਨੂੰ ਸਮਝਦਾਰ ਨਹੀਂ ਸਮਝਦੇ।ਪਰ ਅੱਜ ਜੋ ਘਟਨਾ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਉਸਨੂੰ ਸੁਣ ਕੇ ਤੁਸੀਂ ਹੈਰਾਨ ਹੋ ਜਾਵੋਗੇ।ਦਰਅਸਲ ਭੁਪਾਲ ਦੇ ਇਸ ਵਿੱਚ ਇੱਕ
ਵਿਅਕਤੀ ਜਿਸ ਦਾ ਨਾਮ ਸ਼ਿਵ ਹੈ ਨੂੰ ਤਿੰਨ ਸਾਲ ਤੋਂ ਕੁਝ ਕਾਵਾਂ ਦਾ ਝੁੰਡ ਪਰੇਸ਼ਾਨ ਕਰ ਰਿਹਾ ਹੈ।ਜਿਸ ਵੇਲੇ ਵੀ ਸ਼ਿਵ ਘਰ ਤੋਂ ਬਾਹਰ ਸੜਕ ਤੇ ਨਿਕਲਦਾ ਹੈ ਤਾਂ ਕੁਝ ਕਾਂ ਉਸ ਨੂੰ ਪਰੇਸ਼ਾਨ ਕਰਨ ਲੱਗ
ਜਾਂਦੇ ਹਨ।ਕਾਵਾਂ ਦੇ ਹਮਲਿਆਂ ਕਾਰਨ ਉਸ ਦੇ ਸਿਰ ਤੇ ਕਾਫੀ ਜ਼ਖ਼ਮ ਵੀ ਮੌਜੂਦ ਹਨ।ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਇਹ ਸਿਲਸਿਲਾ 3 ਸਾਲ ਤੋਂ ਚੱਲ ਰਿਹਾ ਹੈ।ਸ਼ਿਵ ਨੇ ਦੱਸਿਆ ਕਿ ਤਿੰਨ ਸਾਲ
ਪਹਿਲਾ ਉਸ ਨੇ ਲੋਹੇ ਦੇ ਜਾਲ ਵਿੱਚ ਫਸੇ ਹੋਏ ਇੱਕ ਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਉਸਨੂੰ ਬਚਾ ਨਹੀਂ ਸਕਿਆ।ਉਹ ਕਾਂ ਸ਼ਿਵ ਦੇ ਹੱਥ ਦੇ ਵਿੱਚ ਹੀ ਮਰ ਚੁੱਕਿਆ ਸੀ।ਇਸ ਤੋਂ ਬਾਅਦ
ਕਾਵਾਂ ਦੇ ਝੁੰਡ ਨੇ ਇਹ ਸਮਝ ਲਿਆ ਕਿ ਉਸ ਦੇ ਸਾਥੀ ਨੂੰ ਇਸ ਨੇ ਮਾਰਿਆ ਹੈ।ਉਸ ਦਿਨ ਤੋਂ ਲੈ ਕੇ ਅੱਜ ਤੱਕ ਉਹ ਕਾਂ ਉਸ ਤੋਂ ਬਦਲਾ ਲੈ ਰਹੇ ਹਨ।ਜਿਸ ਵੇਲੇ ਵੀ ਸ਼ਿਵ ਆਪਣੇ ਘਰ ਤੋਂ ਬਾਹਰ ਨਿਕਲਦਾ
ਹੈ ਤਾ ਕਾਂ ਉਸ ਤੇ ਹਮਲਾ ਕਰਦੇ ਹਨ ਅਤੇ ਉਸਨੂੰ ਜਖਮੀ ਕਰਦੇ ਹਨ।ਉਸਦੇ ਸਿਰ ਤੇ ਕਾਫੀ ਜ਼ਖ਼ਮ ਵੀ ਹਨ।ਆਪਣੇ ਆਪ ਨੂੰ ਬਚਾਉਣ ਦੇ ਲਈ ਉਹ ਆਪਣੇ ਹੱਥ ਵਿੱਚ ਹਮੇਸ਼ਾ ਇੱਕ ਡੰਡਾ ਰੱਖਦਾ ਹੈ।
ਇਸ ਤੋਂ ਪਤਾ ਚਲਦਾ ਹੈ ਕਿ ਜੀਵ ਜੰਤੂ ਵੀ ਸੋਚ ਸਮਝ ਸਕਦੇ ਹਨ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।