ਸਕੂਲ ਦੇ ਵਿੱਚ ਬੱਚਿਆਂ ਦੇ ਲਈ ਯੂਨੀਫਾਰਮ ਕੰਪਲਸਰੀ ਰੱਖੀ ਜਾਂਦੀ ਹੈ।ਯੂਨੀਫਾਰਮ ਪਹਿਨ ਕੇ ਹੀ ਬੱਚਾ ਸਕੂਲ ਦੇ ਵਿੱਚ ਆ ਸਕਦਾ ਹੈ ਅਤੇ ਪੜ੍ਹ ਸਕਦਾ ਹੈ। ਪਰ ਫੋਰਨ ਦੇ ਕੁਝ ਸਕੂਲਾਂ ਦੇ ਵਿੱਚ ਯੂਨੀਫ਼ਾਰਮ
ਪਹਿਨਣਾ ਕੰਪਲਸਰੀ ਨਹੀ ਹੈ। ਇੱਕ ਬਹੁਤ ਹੀ ਅਜੀਬ ਮਾਮਲਾ ਕੈਨੇਡਾ ਦੇ ਇੱਕ ਸਕੂਲ ਤੋਂ ਸਾਹਮਣੇ ਆ ਰਿਹਾ ਹੈ। ਦਰਅਸਲ 17 ਸਾਲ ਦੀ ਨਾਬਾਲਗ ਲੜਕੀ ਸਕੂਲ ਦੇ ਵਿੱਚ ਬਹੁਤ ਹੀ ਅਜੀਬ
ਢੰਗ ਦੀ ਡਰੈੱਸ ਪਹਿਨ ਕੇ ਜਾਂਦੀ ਹੈ।ਦਰਅਸਲ ਉਹ ਨਾਈਟ ਸੂਟ ਵਰਗੀ ਇੱਕ ਡਰੈੱਸ ਪਹਿਨ ਕੇ ਜਾਂਦੀ ਹੈ,ਉਹ ਦੇਖਣ ਵਿੱਚ ਤਾਂ ਸੋਹਣੀ ਲੱਗ ਰਹੀ ਸੀ।ਜਦੋਂ ਉਹ ਕਲਾਸ ਰੂਮ ਦੇ ਵਿੱਚ ਜਾਂਦੀ ਹੈ ਤਾਂ
ਟੀਚਰ ਉਸ ਨੂੰ ਵੇਖ ਕੇ ਸਿੱਧਾ ਉਸਨੂੰ ਪ੍ਰਿੰਸੀਪਲ ਦੇ ਰੂਮ ਵਿੱਚ ਲੈ ਜਾਂਦੀ ਹੈ।ਉਸ ਲੇਡੀ ਟੀਚਰ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀ ਡਰੈੱਸ ਨੂੰ ਦੇਖ ਕੇ ਪੁਰਸ਼ ਟੀਚਰ ਦਾ ਧਿਆਨ ਭੰਗ ਹੋ ਸਕਦਾ ਹੈ।ਪ੍ਰਿੰਸੀਪਲ
ਨੇ ਇਸ ਗੱਲ ਵਿੱਚ ਸਹਿਮਤੀ ਦਿਖਾਉਂਦੇ ਹੋਏ ਉਸ ਲੜਕੀ ਨੂੰ ਘਰ ਭੇਜ ਦਿੱਤਾ।ਜਦੋਂ ਲੜਕੀ ਦੇ ਪਿਤਾ ਨੂੰ ਇਹ ਗੱਲ ਪਤਾ ਲੱਗੀ ਤਾਂ ਉਸ ਨੇ ਇਹ ਮਾਮਲਾ ਸੋਸ਼ਲ ਮੀਡੀਆ ਦੇ ਜ਼ਰੀਏ ਸ਼ੇਅਰ ਕੀਤਾ।
ਇਸ ਮਾਮਲੇ ਦੇ ਉੱਤੇ ਲੋਕਾਂ ਦੀਆਂ ਅਲੱਗ-ਅਲੱਗ ਪ੍ਰਤੀਕਿਰਿਆਵਾਂ ਆ ਰਹੀਆਂ ਹਨ।ਕਈ ਲੋਕਾ ਦਾ ਕਹਿਣਾ ਹੈ ਕਿ ਬੱਚੇ ਜੋ ਵੀ ਪਹਿਨਣ ਟੀਚਰਾਂ ਨੂੰ ਆਪਣੀ ਗੰਦੀ ਨੀਅਤ ਨਹੀਂ ਰੱਖਣੀ ਚਾਹੀਦੀ।
ਦੂਜੇ ਪਾਸੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਪ੍ਰਿੰਸੀਪਲ ਅਤੇ ਲੇਡੀ ਟੀਚਰ ਦਾ ਕਹਿਣਾ ਸਹੀ ਹੈ।ਇਸ ਮਾਮਲੇ ਦੇ ਵਿੱਚ ਤੁਹਾਡੀ ਕੀ ਰਾਏ ਹੈ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ
ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।