ਗਰਮੀਆਂ ਦੇ ਵਿੱਚ ਚਿਹਰੇ ਦਾ ਖ਼ਾਸ ਖ਼ਿਆਲ ਰੱਖਣ ਦੀ ਲੋੜ ਹੁੰਦੀ ਹੈ।ਅੱਜ ਅਸੀਂ ਅਜਿਹਾ ਫੇਸ ਪੈਕ ਤੁਹਾਨੂੰ ਦੱਸਾਂਗੇ ਜੋ ਕਿ ਤੁਹਾਡੇ ਚਿਹਰੇ ਤੇ ਨਿਖਾਰ ਪੈਦਾ ਕਰੇਗਾ ਅਤੇ ਚਿਹਰੇ ਨਾਲ ਸਬੰਧਿਤ ਸਮੱਸਿਆਵਾਂ
ਖ਼ਤਮ ਕਰੇਗਾ।ਸਭ ਤੋਂ ਪਹਿਲੇ ਇੱਕ ਆਲੂ ਲੈ ਲਵੋ ਅਤੇ ਉਸ ਨੂੰ ਕੱਦੂਕਸ ਕਰ ਕੇ ਉਸ ਦਾ ਰਸ ਨਿਚੋੜ ਲਵੋ।ਆਲੂ ਨੂੰ ਅਸੀਂ ਦੋ ਤਰੀਕਿਆਂ ਦੇ ਨਾਲ ਇਸਤੇਮਾਲ ਕਰਨਾ ਹੈ।ਆਲੂ ਦੇ ਕੱਦੂ ਕੱਸ ਕੀਤੇ
ਹੋਏ ਭਾਗ ਨੂੰ ਲੈ ਲਵੋ।ਇਸ ਵਿੱਚ 1 ਚਮਚ ਦਰਦਰੀ ਖੰਡ ਦਾ ਪਾਊਡਰ ਲਵੋ।ਇੱਕ ਚੱਮਚ ਸ਼ਹਿਦ ਅਤੇ ਇੱਕ ਚੱਮਚ ਸੁੱਕਾ ਦੁੱਧ ਮਿਲਾ ਕੇ ਇਸ ਨੂੰ ਮਿਕਸ ਕਰ ਲਵੋ।ਇਸ ਤੋਂ ਬਾਅਦ ਇਸ ਨੂੰ ਆਪਣੇ
ਪੂਰੇ ਚਿਹਰੇ ਤੇ ਲਗਾ ਕੇ ਮਸਾਜ ਕਰੋ।ਇਸ ਮਿਸ਼ਰਣ ਨੂੰ ਆਪਣੇ ਚਿਹਰੇ ਤੇ ਲੱਗਾ ਰਹਿਣ ਦਿਓ ਅਤੇ ਆਲੂ ਦੇ ਰਸ ਵਿੱਚ ਇੱਕ ਚਮਚ ਚਾਵਲ ਦਾ ਆਟਾ,ਅੰਡੇ ਦਾ ਸਫੈਦ ਹਿੱਸਾ,ਐਲੂਵੇਰਾ ਜੈਲ ਦਾ ਇੱਕ
ਚੱਮਚ ਅਤੇ ਇੱਕ ਨਿੰਬੂ ਦਾ ਰਸ ਮਿਲਾ ਕੇ ਇਸ ਮਿਸ਼ਰਣ ਨੂੰ ਤਿਆਰ ਕਰ ਲਵੋ।ਪਹਿਲਾਂ ਆਪਣੇ ਚਿਹਰੇ ਨੂੰ ਚੰਗੀ ਤਰ੍ਹਾਂ ਸਾਫ ਕਰ ਲਓ ਅਤੇ ਬਾਅਦ ਵਿੱਚ ਇਸ ਨੂੰ ਚਿਹਰੇ ਤੇ ਲਗਾਉ।ਹਲਕੇ ਹੱਥਾਂ ਦੇ
ਨਾਲ ਮਸਾਜ ਕਰੋ ਚੰਗੀ ਤਰ੍ਹਾਂ ਇਸ ਨੂੰ ਆਪਣੇ ਚਿਹਰੇ ਤੇ ਲਗਾਓ।ਜਦੋਂ ਇਹ ਸੁੱਕ ਜਾਵੇ ਤਾਂ ਤੁਸੀਂ ਪਾਣੀ ਦੇ ਨਾਲ ਆਪਣਾ ਚਿਹਰਾ ਸਾਫ਼ ਕਰ ਲਵੋ।ਇਸ ਤਰਾਂ ਇਹ ਨੁਸਖਾ੍ਰਤੁਹਾਡੇ ਚਿਹਰੇ ਤੇ ਨਿਖਾਰ
ਪੈਦਾ ਕਰੇਗਾ ਅਤੇ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰੇਗਾ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।