ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਬਹੁਤ ਸਾਰੀਆਂ ਗੰਭੀਰ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ।ਅੱਜਕਲ੍ਹ ਦੀ ਨੌਜਵਾਨ ਪੀੜ੍ਹੀ ਤਰ੍ਹਾਂ ਤਰ੍ਹਾਂ ਦੀਆਂ ਬੀਮਾਰੀਆਂ ਦੇ ਨਾਲ ਘਿਰੀ ਹੋਈ ਹੈ।ਗੱਲ ਕਰੀਏ ਤਾਂ ਸਾਰੀਆਂ
ਸਮੱਸਿਆਵਾਂ ਪੇਟ ਤੋਂ ਹੀ ਸ਼ੁਰੂ ਹੁੰਦੀਆਂ ਹਨ।ਪੇਟ ਦੇ ਵਿੱਚ ਕਬਜ਼ ਬਦਹਜ਼ਮੀ ਆਦਿ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਕਰਦੀ ਹੈ।ਅੱਜ ਅਸੀਂ ਕਬਜ਼ ਨੂੰ ਖ਼ਤਮ ਕਰਨ ਦਾ ਇੱਕ ਬਹੁਤ ਹੀ ਅਸਾਨ ਘਰੇਲੂ
ਨੁਸਖਾ ਤੁਹਾਨੂੰ ਦੱਸਾਂਗੇ।ਇਸ ਨੁਸਖੇ ਨੂੰ ਤਿਆਰ ਕਰਨ ਦੇ ਲਈ ਸਭ ਤੋਂ ਪਹਿਲਾਂ ਦੋ ਚਮਚ ਅਜਵਾਇਣ ਲਵੋ ਅਤੇ ਉਸਨੂੰ ਤਵੇ ਤੇ ਹਲਕਾ ਭੁੰਨ ਲਵੋ।ਇਸ ਤੋਂ ਬਾਅਦ ਤੁਸੀਂ ਇਸ ਦਾ ਪਾਊਡਰ ਤਿਆਰ
ਕਰ ਲਵੋ।ਦੋ ਚੱਮਚ ਅਜਵਾਇਣ ਦੇ ਪਾਊਡਰ ਵਿੱਚ ਤਿੰਨ ਚਮਚ ਤ੍ਰਿਫਲਾ ਪਾਊਡਰ ਅਤੇ ਇੱਕ ਚੱਮਚ ਕਾਲਾ ਨਮਕ ਮਿਲਾ ਲਓ।ਇਸ ਚੂਰਣ ਦਾ ਇਸਤੇਮਾਲ ਤੁਸੀਂ ਇੱਕ ਗਿਲਾਸ ਗਰਮ ਪਾਣੀ ਦੇ ਨਾਲ
ਕਰਨਾ ਹੈ।ਇਸ ਵਿੱਚ ਤੁਸੀਂ ਗੁੜ ਦਾ ਇਸਤੇਮਾਲ ਵੀ ਕਰ ਸਕਦੇ ਹੋ ਇਹ ਸਾਡੇ ਮਲ ਨੂੰ ਪਤਲਾ ਕਰਦਾ ਹੈ।ਜਿਸ ਵੇਲੇ ਵੀ ਤੁਹਾਨੂੰ ਕਬਜ਼ ਵਰਗੀ ਸਮੱਸਿਆ ਆਵੇ ਤਾਂ ਤੁਸੀਂ ਇਸ ਨੁਸਖ਼ੇ ਦਾ ਇਸਤੇਮਾਲ
ਕਰ ਸਕਦੇ ਹੋ।ਇਸ ਨੁਸਖੇ ਦੇ ਇਸਤੇਮਾਲ ਦੇ ਨਾਲ ਕਬਜ਼ ਬਦਹਜ਼ਮੀ ਆਦਿ ਸਮੱਸਿਆਵਾਂ ਛੁਟਕਾਰਾ ਮਿਲੇਗਾ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।