ਅੱਜਕਲ੍ਹ ਦੇ ਸਮੇਂ ਦੇ ਵਿੱਚ ਬਿਮਾਰੀਆਂ ਦਿਨੋਂ-ਦਿਨ ਵਧਦੀਆਂ ਜਾ ਰਹੀਆਂ ਹਨ। ਥੋੜਾ ਜਿਹਾ ਕੰਮ ਕਰਨ ਤੋਂ ਬਾਅਦ ਸਰੀਰ ਥੱਕਿਆ ਹੋਇਆ ਮਹਿਸੂਸ ਕਰਦਾ ਹੈ। ਸਰੀਰਕ ਕਮਜ਼ੋਰੀ ਮੋਟਾਪਾ ਆਦਿ
ਬਿਮਾਰੀਆਂ ਪ੍ਰਚਲਿਤ ਹਨ।ਦਵਾਈਆਂ ਖਾ ਖਾ ਕੇ ਅਸੀਂ ਆਪਣੇ ਸਰੀਰ ਨੂੰ ਖੋਖਲਾ ਕਰ ਲਿਆ ਹੈ।ਅੱਜ ਅਸੀਂ ਇੱਕ ਅਜਿਹੀ ਰੋਟੀ ਬਾਰੇ ਤੁਹਾਨੂੰ ਦੱਸਾਂਗੀ ਜੋ ਸਰੀਰਕ ਕਮਜ਼ੋਰੀ ਨੂੰ ਦੂਰ ਕਰੇਗੀ।ਦੋਸਤੋ
ਹਰ ਘਰ ਦੇ ਵਿੱਚ ਰੋਟੀ ਬਣਾਈ ਜਾਂਦੀ ਹੈ।ਇਸ ਵਿੱਚ ਜੇਕਰ ਅਸੀਂ ਕੁਝ ਚੀਜ਼ਾਂ ਮਿਲਾ ਦੇਈਏ ਤਾਂ ਇਹ ਹੋਰ ਵੀ ਫ਼ਾਇਦੇਮੰਦ ਬਣ ਜਾਂਦੀ ਹੈ।ਸਭ ਤੋਂ ਪਹਿਲਾਂ ਦੋ ਕੌਲੀਆਂ ਆਟੇ ਦੀਆਂ ਲਵੋ ਅਤੇ ਇਸ ਵਿੱਚ
ਇਸਬਗੋਲ ਮਿਲਾ ਦਵੋ।ਇਸ ਤੋਂ ਬਾਅਦ ਇਸ ਵਿੱਚ 1 ਚਮਚ ਅਲਸੀ ਦੇ ਬੀਜ ਅਤੇ ਕਲੌਂਜੀ ਅਜਵਾਇਣ ਮਿਲਾ ਲਵੋ।ਇਸ ਤੋਂ ਬਾਅਦ ਆਟਾ ਗੁੰਨ ਕੇ ਇਸ ਦੀ ਰੋਟੀ ਬਣਾਓ।ਦੋਸਤੋ ਇਸ ਰੋਟੀ ਦਾ ਸੇਵਨ
ਤੁਸੀਂ ਸਵੇਰੇ ਅਤੇ ਸ਼ਾਮ ਕਿਸੇ ਵੀ ਸਮੇਂ ਕਰ ਸਕਦੇ ਹੋ।ਜੇਕਰ ਸਰੀਰ ਨੂੰ ਥਕਾਵਟ ਮਹਿਸੂਸ ਹੁੰਦੀ ਹੈ ਅਤੇ ਸਰੀਰ ਕਮਜ਼ੋਰ ਹੈ ਰੋਟੀ ਫ਼ਾਇਦਾ ਕਰੇਗੀ।ਸਰੀਰ ਦੇ ਵਿੱਚ ਵੱਧ ਰਿਹਾ ਮੋਟਾਪਾ ਅਤੇ ਚਰਬੀ ਨੂੰ
ਇਹ ਰੋਟੀ ਘਟਾਉਣ ਵਿੱਚ ਮਦਦ ਕਰਦੀ ਹੈ।ਦੋਸਤੋ ਇਸ ਆਟੇ ਵਿੱਚ ਪਾਈਆਂ ਗਈਆਂ ਚੀਜ਼ਾਂ ਸਾਡੇ ਪਾਚਨ ਤੰਤਰ ਨੂੰ ਮਜ਼ਬੂਤ ਬਣਾਉਣ ਵਿੱਚ ਮਦਦ ਕਰਦੀਆਂ ਹਨ।ਜੇਕਰ ਸਾਡੀਆਂ ਹੱਡੀਆਂ ਕਮਜ਼ੋਰ ਹਨ
ਅਤੇ ਗਠੀਏ ਵਰਗੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ ਤਾਂ ਇਸ ਦਾ ਸੇਵਨ ਜ਼ਰੂਰ ਕਰੋ।ਸੋ ਦੋਸਤੋ ਆਪਣੇ ਸਰੀਰ ਨੂੰ ਤੰਦਰੁਸਤ ਬਣਾਉਣ ਦੇ ਲਈ ਇਸ ਦਾ ਇਸਤੇਮਾਲ ਜਰੂਰ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।
https://youtu.be/p6E8sjPcpo0
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।