ਸ਼ਫੇਦ ਹੋ ਚੁੱਕੇ ਵਾਲਾਂ ਦੀ ਸਮੱਸਿਆ ਕਾਫੀ ਪਰੇਸ਼ਾਨੀ ਪੈਦਾ ਕਰਦੀ ਹੈ।ਕੈਮੀਕਲ ਪ੍ਰੋਡਕਟਾਂ ਦਾ ਇਸਤੇਮਾਲ ਕਰਕੇ ਅਤੇ ਬਾਜ਼ਾਰੂ ਹੇਅਰ ਪੈਕ ਲਗਾ ਕੇ ਅਸੀਂ ਆਪਣੇ ਵਾਲਾਂ ਨੂੰ ਖਰਾਬ ਕਰ ਲਿਆ।ਅੱਜ ਅਸੀਂ
ਕੁਦਰਤੀ ਢੰਗ ਦੇ ਨਾਲ ਵਾਲਾ ਨੂੰ ਕਾਲਾ ਕਰਨ ਦੇ ਲਈ ਹੇਅਰ ਪੈਕ ਤਿਆਰ ਕਰਾਂਗੇ।ਸਭ ਤੋਂ ਪਹਿਲਾਂ ਇੱਕ ਤਸਲੇ ਦੇ ਵਿੱਚ ਦੋ ਗਿਲਾਸ ਪਾਣੀ ਪਾ ਲਵੋ ਅਤੇ ਉਸ ਵਿੱਚ ਤਿੰਨ ਚਮਚ ਚਾਹ ਪੱਤੀ ਪਾ ਕੇ ਇਸ ਨੂੰ
ਉਬਾਲ ਲਵੋ।ਇਸ ਨੂੰ ਕਰੀਬ ਤੀਹ ਮਿੰਟ ਦੇ ਲਈ ਚੰਗੀ ਤਰ੍ਹਾਂ ਉਬਾਲਣਾ ਹੈ।ਇਸ ਤੋਂ ਬਾਅਦ ਇੱਕ ਲੋਹੇ ਦੀ ਕੜਾਹੀ ਵਿੱਚ ਜ਼ਰੂਰਤ ਅਨੁਸਾਰ ਹਰਬਲ ਮਹੰਦੀ ਪਾ ਲਵੋ।ਤਿੰਨ ਚੱਮਚ ਅਸੀਂ ਗੁੜਹਲ ਦੇ ਫੁੱਲਾਂ ਦਾ
ਪਾਊਡਰ ਇਸ ਵਿੱਚ ਪਾਉਣਾ ਹੈ।ਤਿੰਨ ਚੱਮਚ ਬਰਿੰਗਰਾਜ ਦਾ ਪਾਊਡਰ ਪਾਉਣਾ ਹੈ।ਇਨ੍ਹਾਂ ਤਿੰਨਾਂ ਚੀਜ਼ਾਂ ਨੂੰ ਮਿਕਸ ਕਰ ਲਵੋ ਅਤੇ ਆਪਣੇ ਚਾਹ ਪੱਤੀ ਵਾਲੇ ਪਾਣੀ ਨੂੰ ਇਸ ਵਿੱਚ ਮਿਲਾ ਕੇ ਪੇਸਟ ਤਿਆਰ ਕਰ ਲਓ।
ਹੁਣ ਤੁਸੀਂ ਇਸ ਪਾਊਡਰ ਨੂੰ ਪੂਰੀ ਰਾਤ ਇਸੇ ਤਰ੍ਹਾਂ ਪਿਆ ਰਹਿਣ ਦੇਵੋ ਤਾਂ ਜੋ ਇਹ ਆਪਸ ਵਿੱਚ ਚੰਗੀ ਤਰ੍ਹਾਂ ਮਿਲ ਜਾਣ। ਸਵੇਰੇ ਤੁਸੀਂ ਇਸ ਹੇਅਰ ਪੈਕ ਨੂੰ ਆਪਣੇ ਪੂਰੇ ਵਾਲਾਂ ਵਿੱਚ ਚੰਗੀ ਤਰ੍ਹਾਂ ਲਗਾ ਲਵੋ।
ਜਦੋਂ ਇਹ ਹੇਅਰ ਪੈਕ ਵਾਲਾ ਤੇ ਚੰਗੀ ਤਰਾਂ ਸੁੱਕ ਜਾਵੇ ਤਾਂ ਤੁਸੀਂ ਹਰਬਲ ਸ਼ੈਂਪੂ ਦੇ ਨਾਲ ਆਪਣੇ ਵਾਲ ਧੋ ਸਕਦੇ ਹੋ।ਇਸ ਨੁਸਖੇ ਦੇ ਇਸਤੇਮਾਲ ਦੇ ਨਾਲ ਵਾਲ ਮਜਬੂਤ ਕਾਲੇ ਅਤੇ ਸ਼ਾਇਨੀ ਬਣਨਗੇ।
ਇਸ ਨੁਸਖ਼ੇ ਦਾ ਇਸਤੇਮਾਲ ਜਰੂਰ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।