ਚਿਹਰੇ ਦਾ ਕਾਲਾਪਣ ਦੂਰ ਕਰਨ ਦਾ ਆਸਾਨ ਅਸਰਦਾਰ ਤੇ ਘਰੇਲੂ ਨੁਸਖਾ !

ਦੇਸੀ ਨੁਸਖੇ

ਦੋਸਤੋ ਹਰ ਇੱਕ ਇਨਸਾਨ ਖੂਬਸੂਰਤ ਚਿਹਰੇ ਦੀ ਇੱਛਾ ਰੱਖਦਾ ਹੈ। ਲੋਕ ਬਹੁਤ ਸਾਰੇ ਪ੍ਰੋਡਕਟਾਂ ਦਾ ਇਸਤੇਮਾਲ ਕਰਕੇ ਆਪਣੇ ਚਿਹਰੇ ਦੀ ਖੂਬਸੂਰਤੀ ਵਧਾਉਣ ਦਾ ਕੰਮ ਕਰਦੇ ਹਨ।ਪਰ ਜੇਕਰ ਅਸੀਂ ਆਪਣੇ ਚਿਹਰੇ ਤੇ ਕੈਮੀਕਲ ਪ੍ਰੋਡਕਟਾਂ ਦਾ ਇਸਤੇਮਾਲ ਕਰਦੇ ਹਾਂ ਤਾਂ ਇਸ

ਦੀ ਖੂਬਸੂਰਤੀ ਖਰਾਬ ਹੋਣੀ ਸ਼ੁਰੂ ਹੋ ਜਾਂਦੀ ਹੈ।ਚਿਹਰੇ ਉਤੇ ਨਿਖਾਰ ਪੈਦਾ ਕਰਨ ਦੇ ਲਈ ਅੱਜ ਅਸੀਂ ਤੁਹਾਨੂੰ ਇੱਕ ਅਸਰਦਾਰ ਨੁਸਖਾ ਦੱਸਣ ਜਾ ਰਹੇ ਹਾਂ ਜੋ ਕਿ ਬਹੁਤ ਹੀ ਆਸਾਨ ਹੈ।ਦੋਸਤੋ ਸਭ ਤੋਂ ਪਹਿਲਾਂ ਤੁਸੀਂ ਆਪਣੇ ਚਿਹਰੇ ਦੇ ਹਿਸਾਬ ਨਾਲ ਬੇਸਣ ਲੈ ਲਵੋ ਅਤੇ ਇਸ

ਵਿੱਚ ਕੱਚਾ ਦੁੱਧ ਮਿਲਾ ਕੇ ਪੇਸਟ ਤਿਆਰ ਕਰ ਲਵੋ।ਇਸ ਪੇਸਟ ਨੂੰ ਤੁਸੀਂ ਆਪਣੇ ਚਿਹਰੇ ਉੱਤੇ ਲਗਾ ਲਵੋ।ਕਰੀਬ ਅੱਧਾ ਘੰਟਾ ਰੱਖਣ ਤੋਂ ਬਾਅਦ ਤੁਸੀਂ ਆਪਣੇ ਚਿਹਰੇ ਨੂੰ ਪਾਣੀ ਦੇ ਨਾਲ ਸਾਫ਼ ਕਰ ਲੈਣਾ ਹੈ। ਜੇਕਰ ਤੁਸੀਂ ਇਸ ਨੁਸਖ਼ੇ ਦਾ ਇਸਤੇਮਾਲ ਕੁਝ ਹਫ਼ਤੇ ਲਗਾਤਾਰ ਕਰਦੇ

ਹੋ ਤਾਂ ਤੁਹਾਡੇ ਚਿਹਰੇ ਤੇ ਨਿਖਾਰ ਪੈਦਾ ਹੋ ਜਾਵੇਗਾ।ਜੇਕਰ ਤੁਹਾਡੇ ਚਿਹਰੇ ਤੇ ਦਾਗ ਧੱਬੇ ਅਤੇ ਮੁਹਾਂਸੇ ਹਨ ਤਾਂ ਦੋਸਤੋ ਤੁਸੀਂ ਇੱਕ ਚਮਚ ਵੇਸਣ ਲਵੋ,ਇੱਕ ਚਮਚ ਦੁੱਧ ਦੀ ਤਾਜ਼ੀ ਮਲਾਈ ਅਤੇ ਇੱਕ ਚੱਮਚ ਸੰਤਰੇ ਦੇ ਛਿਲਕੇ ਦਾ ਪਾਊਡਰ ਲੈ ਕੇ ਪੇਸਟ ਤਿਆਰ ਕਰ ਲਵੋ।

ਇਸ ਨੂੰ ਤੁਸੀਂ ਆਪਣੇ ਚਿਹਰੇ ਤੇ ਲਗਾ ਲੈਣਾ ਹੈ ਕਰੀਬ ਅੱਧਾ ਘੰਟਾ ਰੱਖਣ ਤੋਂ ਬਾਅਦ ਇਸ ਨੂੰ ਤੁਸੀਂ ਧੋਣਾ ਹੈ।ਕੁਝ ਹਫ਼ਤੇ ਲਗਾਤਾਰ ਇਸਤੇਮਾਲ ਕਰੋ ਚਿਹਰੇ ਤੇ ਹਰ ਤਰ੍ਹਾਂ ਦੀ ਸਮੱਸਿਆ ਖਤਮ ਹੋ ਜਾਵੇਗੀ।ਸੋ ਦੋਸਤੋ ਵੇਸਣ ਸਾਡੇ ਚਿਹਰੇ ਦੇ ਲਈ ਬਹੁਤ ਹੀ ਫਾਇਦੇਮੰਦ

ਹੁੰਦਾ ਹੈ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

Leave a Reply

Your email address will not be published. Required fields are marked *