ਦੋਸਤੋ ਗੈਸ ਕਬਜ਼ ਦੀ ਸਮੱਸਿਆ ਬਹੁਤ ਜ਼ਿਆਦਾ ਪਰੇਸ਼ਾਨੀ ਪੈਦਾ ਕਰਦੀ ਹੈ। ਜੇਕਰ ਪੇਟ ਦੇ ਵਿੱਚ ਬਦਹਜ਼ਮੀ ਅਤੇ ਗੈਸ ਦੀ ਸਮੱਸਿਆ ਬਣੀ ਹੋਵੇ ਤਾਂ ਸਾਡਾ ਖਾਣਾ ਸਹੀ ਤਰੀਕੇ ਨਾਲ ਨਹੀਂ ਪਚਦਾ ਅਤੇ ਪੂਰਾ ਦਿਨ ਖਰਾਬ ਹੋ ਜਾਂਦਾ ਹੈ।
ਦੋਸਤੋ ਅੱਜ ਅਸੀਂ ਤੁਹਾਨੂੰ ਪੇਟ ਦੀਆਂ ਸਮੱਸਿਆਵਾਂ ਨੂੰ ਖ਼ਤਮ ਕਰਨ ਦੇ ਲਈ ਇੱਕ ਘਰੇਲੂ ਨੁਸਖਾ ਦੱਸਣ ਜਾ ਰਹੇ ਹਾਂ।ਸਭ ਤੋਂ ਪਹਿਲਾਂ ਤੁਸੀਂ ਇੱਕ ਬਰਤਨ ਵਿੱਚ ਡੇਢ ਗਲਾਸ ਪਾਣੀ ਲੈ ਲਵੋ ਅਤੇ ਇਸ ਨੂੰ ਗਰਮ ਕਰਨਾ ਸ਼ੁਰੂ ਕਰ ਦਿਓ।
ਇਸ ਵਿੱਚ ਇੱਕ ਚੱਮਚ ਜ਼ੀਰਾ ਪਾ ਕੇ ਇਸ ਪਾਣੀ ਨੂੰ ਚੰਗੀ ਤਰ੍ਹਾਂ ਉਬਾਲੋ।ਜਦੋਂ ਪਾਣੀ ਅੱਧਾ ਰਹਿ ਜਾਵੇ ਤਾਂ ਇਸ ਨੂੰ ਛਾਣ ਕੇ ਤੁਸੀਂ ਕਿਸੇ ਗਿਲਾਸ ਵਿੱਚ ਕੱਢ ਲਵੋ।
ਇਸ ਵਿੱਚ ਤੁਸੀਂ ਅੱਧਾ ਚਮਚ ਨਿੰਬੂ ਦਾ ਰਸ ਅਤੇ ਅੱਧਾ ਚਮਚ ਸਹਿੰਦਾ ਨਮਕ ਮਿਲਾ ਲਵੋ। ਇਸ ਤਰ੍ਹਾਂ ਸਾਡਾ ਬਹੁਤ ਹੀ ਬਿਹਤਰੀਨ ਨੁਸਖਾ ਬਣ ਕੇ ਤਿਆਰ ਹੋ ਜਾਵੇਗਾ
ਇਸ ਨੁਸਖ਼ੇ ਦਾ ਇਸਤੇਮਾਲ ਤੁਸੀਂ ਸਵੇਰੇ ਖਾਲੀ ਪੇਟ ਕਰਨਾ ਹੈ।ਇਸ ਤਰ੍ਹਾਂ ਤੁਸੀਂ ਪੇਟ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ।ਸੋ ਦੋਸਤੋ ਇਸ ਦਾ ਇਸਤੇਮਾਲ ਜ਼ਰੂਰ ਕਰ ਕੇ ਵੇਖੋ।