ਅੱਜ ਸੀਰਤ ਦੇ ਘਰਦਿਆਂ ਨੇ ਉਸ ਤੋਂ ਮੋਬਾਇਲ ਖੋਹ ਲਿਆ ਸੀ। ਉ ਹ ਮੋਬਾਇਲ ਜੋ ਕਦੇ ਉਨ੍ਹਾਂ ਨੇ ਆਪ ਹੀ ਉਸਨੂੰ ਜਨਮਦਿਨ ਦੇ ਤੋਹਫੇ ਵਜੋਂ ਦਿੱਤਾ ਸੀ। ਸਾਰਾ ਪਰਿਵਾਰ ਉਸ ਵੱਲ ਸ਼ੱਕ ਦੀ ਨਿਗ੍ਹਾ ਨਾਲ ਇਸ ਤਰ੍ਹਾ ਦੇਖਦਾ ਜਿਵੇਂ ਉਸਨੂੰ ਮਾਰ ਹੀ ਦੇਣਾ ਚਾਹੁੰਦੇ ਹੋਣ। ਪਰ ਸੀਰਤ ਵਾਰ-ਵਾਰ ਇੱਕੋ ਗੱ ਲ ਕਹਿ ਰਹੀ ਸੀ ਕਿ ਮੈਨੂੰ ਨਹੀਂ ਪਤਾ ਕਿ ਉਹ ਕੌਣ ਸੀ..ਮੈਂ ਤਾਂ ਉਸਨੂੰ ਜਾਣਦੀ ਵੀ
ਨਹੀਂਨਾ ਹੀ ਕਿਸੇ ਨੂੰ ਨੰਬਰ ਦਿੱਤਾ…! ਪਰ ਘਰ ਵਾਲੇ ਉ ਸ ਦੀ ਇੱਕ ਵੀ ਸੁਣਨ ਨੂੰ ਤਿਆਰ ਨਾ ਸਨ..ਇੱਕੋ ਰੱਟ ਲਗਾਈ ਸੀ..ਕੋਈ ਰਿਸ਼ਤਾ ਦੇਖ ਇਸਦਾ ਫਾਹਾ ਵੱਢ ਦੇਣਾ ਤੇ ਹੋਇਆ ਵੀ ਇੰਝ ਹੀ.ਵੀਹਾਂ ਦਿਨਾਂ ‘ਚ ਸੀਰਤ ਦਾ ਕੰਨਿਆਦਾਨ ਕਰ ਦਿੱਤਾ ਗਿਆ। ਅਮਰਤ ਕੋਈ ਬਹੁਤ ਅਮੀਰ ਨਹੀਂ ਸੀ.ਸ ਰ ਕਾ ਰੀ ਨੌਕਰੀ ਕਰਦਾ ਸੀ.ਕਿਸੇ ਦਫਤਰ ਚ ਕਲਰਕ ਦੀ..ਪਰ ਬਹੁਤ ਹੀ ਸਮਝਦਾਰ ‘ਤੇ
ਸੁਲਝਿਆ ਹੋਇਆ ਇਨਸਾਨ ਸੀ। ਉਸਨੇ ਦੇਖਿਆ ਕਿ ਸੀਰਤ ਕੁਝ ਪਰੇਸ਼ਾਨ ਰ ਹਿੰ ਦੀ ਸੀ…..ਕਦੇ ਉਸਦੇ ਫੋਨ ਨੂੰ ਹੱਥ ਨਹੀਂ ਲਗਾਉਂਦੀ ਸੀਕਈ ਵਾਰ ਪੁੱਛਣ ‘ਤੇ ਵੀ ਕੁਝ ਨਾ ਦੱਸਦੀ ਸੀ। ਅਮਰਤ ਦੇ ਦਿਮਾਗ ਵਿੱਚ ਕਈ ਕੁਝ ਚਲਦਾ ਕਦੇ ਉਹ ਆ ਪ ਣੇ ਆਪ ਨੂੰ ਕੋਸਦਾ ਤੇ ਕਦੇ ਸੀਰਤ ਨੂੰ। ਫਿਰ ਇੱਕ ਦਿਨ ਦਫਤਰ ਤੋਂ ਛੁੱਟੀ ਲੈ ਸੀਰਤ ਨੂੰ ਬਿਨਾ ਦੱਸੇ ਉਸਦੇ ਪੇਕੇ ਘਰ ਮਿਲਵਾਉਣ ਲਈ ਜਾਂਦਾ ਹੈ। ਪਰ ਰਸਤੇ ਵਿੱਚ ਹੀ ਸੀਰਤ ਉਸਨੂੰ ਜਾਣ ਲਈ ਮਨ੍ਹਾਂ ਕਰ, ਘਰ ਵਾਪਸ ਜਾਣ ਲਈ ਕ ਹਿੰ ਦੀ ਹੈ। ਹੁਣ ਅਮਰਤ ਸੱਚ ਜਾਣਨ ਲਈ ਹੋਰ ਉਤਸੁਕ ਸੀ। ਉਹ ਉਸਨੂੰ ਘਰ ਲਿਜਾਣ ਦੀ ਬਜਾਇ
ਇੱਕ ਪਾਰਕ ਵਿੱਚ ਲੈ ਜਾਂਦਾ ਹੈ ਤੇ ਸੀਰਤ ਨੂੰ ਉਸਦੇ ਦਿਲ ਦੀ ਗੱ ਲ ਦੱਸਣ ਲਈ ਕਹਿੰਦਾ ਹੈ। ਤੇ ਪੁੱਛਦਾ ਹੈ,” ਕੀ ਮੈਂ ਤੁਹਾਨੂੰ ਪਸੰਦ ਨਹੀਂ ਹਾਂ.??…ਕੀ ਤੁਸੀਂ ਕਿਸੇ ਹੋਰ ਨੂੰ ਪਸੰਦ ਕਰਦੇ ਸੀ.ਕੀ ਇਹ ਵਿਆਹ ਤੁਹਾਡੀ ਮਰਜ਼ੀ ਦੇ ਖਿਲਾਫ ਹੋਇਆ…? ਸੀਰਤ ਹਰ ਸਵਾਲ ਦਾ ਜਵਾਬ ਨਾ ਵਿੱ ਚ ਦਿੰਦੀ ਹੈ। ਤਾਂ ਅਮਰਤ ਗੋਡਿਆਂ ਭਾਰ ਹੇਠਾਂ ਬੈਠ ਸੀਰਤ ਦਾ ਹੱਥ ਫੜ੍ਹ ਕੇ ਆਖਦਾ ਹੈ, ” ਤਾਂ ਅਜਿਹੀ
ਕਿਹੜੀ ਗੱਲ ਹੈ ਜੋ ਤੁਹਾਡੇ ਬੁੱਲ੍ਹਾਂ ਦੀ ਮੁਸਕੁਰਾਹਟ ਦੱਬੀ ਬੈਠੀ ਹੈ?? ਅ ਜਿ ਹਾ ਕੀ ਹੈ ਜੋ ਤੁਹਾਨੂੰ ਅੰਦਰ ਹੀ ਅੰਦਰ ਪਰੇਸ਼ਾਨ ਕਰ ਰਿਹਾ ਹੈ?? ਜੋ ਵੀ ਗੱਲ ਹੈ ਮੈਨੂੰ ਦੱਸੋ …ਤੁਹਾਡਾ ਹਮਸਫਰ ਹਾਂ ਹਰ ਗੱਲ ‘ਚ ਤੁਹਾਡੇ ਨਾਲ ਹਾਂ।” ਅਮਰਤ ਦੀ ਗੱਲ ਸੁਣ ਸੀਰਤ ਰੋ ਪੈਂਦੀ ਹੈ ਤੇ ਕਹਿੰਦੀ ਹੈ.” ਬਸ ਆਹੀ ਗੱਲ ਸੁਣਨ ਲ ਈ ਮੇਰੇ ਕੰਨ ਤਰਸ ਰਹੇ ਸੀ ਕਿ ਕੋਈ ਆਖੇ …ਮੈਨੂੰ ਤੇਰੇ ਤੇ ਯਕੀਨ ਹੈ..!”
ਅਮਰਤ ਉਸਦੀਆਂ ਅੱਖਾਂ ਦੇ ਹੰਝੂ ਪੂੰਝਦਾ ਹੋਇਆ ਫਿਰ ਕਹਿੰਦਾ ਹੈ,”ਮੈ ਨੂੰ ਹੈ ਯਕੀਨ…ਦੱਸੋ ਕੀ ਗੱਲ ਹੈ?” ਸੀਰਤ ਦੱਸਦੀ ਹੈ,” ਦਰਅਸਲ ਵਿਆਹ ਤੋਂ ਪਹਿਲਾਂ ਮੇਰੇ ਫੋਨ ‘ਤੇ ਕਿਸੇ ਅਣਜਾਣ ਨੰਬਰ ਤੋਂ ਕਾਲ ਆਈ…ਮੇਰੇ ਪੁੱਛਣ ਤੇ ਕਿ ਤੁਸੀਂ ਕੌਣ..ਆਖਣ ਲੱਗਾ..ਪਤਾ ਨਹੀਂ ਜੀ ਮੈਂ ਤਾਂ ਤੁ ਹਾ ਡਾ ਨੰਬਰ ਫੇਸਬੁੱਕ ਤੋਂ ਕੱਢਿਆ..ਪਰ ਮੈਂ ਤਾਂ ਫੇਸਬੁੱਕ ਚਲਾਈ ਹੀ ਨਹੀ ਸੀ ਕਦੇ…ਘਰਦਿਆਂ ਨੇ
ਮੇਰੀ ਇੱਕ ਨਾ ਸੁਣੀ …ਮਾਰ ਕੁਟਾਈ ਕੀਤੀ…ਤੇ ਚਰਿੱਤਰ ‘ਤੇ ਉਂਗਲੀਆਂ ਉ ਠਾ ਵਿਆਹ ਕਰ ਦਿੱਤਾ।” ਅਮਰਤ , ” ਤਾਂ ਕੀ ਤੁਸੀਂ ਮੇਰੇ ਨਾਲ ਖੁਸ਼ ਨਹੀਂ ਸੀਰਤ, “ਬਹੁਤ ਖੁਸ਼ ਹਾਂ ਜੀ…ਪਰ ਦਿਲ ‘ਚ ਇੱਕ ਡਰ ਬੈਠ ਗਿਆ ਕਿ ਤੁਸੀਂ ਮੇਰਾ ਯਕੀਨ ਕਰੋਗੇ ਜਾਂ ਨਹੀਂ.ਕਿਤੇ ਕਿਸੇ ਹੋਰ ਦੀ ਗਲਤੀਦੀ ਸਜ਼ਾ ਮੈ ਨੂੰ ਤਾਂ ਨਹੀਂ ਦਿਓਗੇ ਅਮਰਤ ਕੋਈ ਜਵਾਬ ਨਹੀਂ ਦਿੰਦਾ ..ਤੇ ਦੋਨੋ ਘਰ ਵਾਪਸ ਆ ਜਾਂਦੇ ਹਨ।
ਅਗਲੇ ਦਿਨ ਅਮਰਤ ਦਫਤਰ ਚਲਾ ਜਾਂਦਾ ਤੇ ਸੀਰਤ ਲਈ ਇਕ ਗਿ ਫ਼੍ਟ ਲੈ ਕੇ ਆਉਂਦਾ। ਸਵੇਰੇ ਸੀਰਤ ਦੇ ਉੱਠਣ ਤੋਂ ਪਹਿਲਾਂ ਹੀ ਅਮਰਤ ਘਰੋਂ ਬਾਹਰ ਚਲਾ ਜਾਂਦਾ ਹੈ ਤੇ ਸੀਰਤ ਦੇ ਸਿਰਹਾਣੇ ਉਹ ਤੋਹਫਾ ਰੱਖ ਦੇਂ ਦਾ ਹੈ। ਸੀਰਤ ਖੋਲ੍ਹ ਕੇ ਦੇਖਦੀ ਹੈ ਤਾਂ ਉਸ ਵਿੱਚ ਇੱਕ ਨ ਵਾਂ ਮੋਬਾਇਲ ਤੇ ਨਾਲ ਇੱਕ ਚਿੱਠੀ ਸੀ ਜਿਸ ਵਿੱਚ ਲਿਖਿਆ ਸੀ.ਕੋਇ ਅਣਜਾਣ ਕਾਲ ਆਵੇ ਤਾਂ ਆਖ ਦੇਣਾ ਕਿ ਤੁਸੀਂ ਰੌਂਗ ਨੰਬਰ ਡਾਇਲ ਕੀਤਾ ਕੈ ਕਿਉਂਕਿ ਮੇਰਾ ਆ ਲ ਰੈਡੀ ਰਾਈਟ ਨੰਬਰ ਲੱਗ ਗਿਆ ਹੈ।
Check Also
ਕੋਲਕਾਤਾ ਸਹਿਰ ਦੀਆ ਇਹ ਗੱਲਾ ਤੁਹਾਡਾ ਦਿਮਾਗ ਘੁੰਮਾ ਦੇਣਗੀਆ !
ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਲਕੱਤੇ ਦੇ ਬਾ ਰੇ ਵਿਚ ਕੁਝ ਰੋਮਾਂਚਕ …