ਦੋਸਤੋ ਅੱਜਕੱਲ੍ਹ ਬਹੁਤ ਸਾਰੇ ਲੋਕਾਂ ਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਸਮੱਸਿਆਵਾਂ ਦੇਖਣ ਨੂੰ ਮਿਲ ਜਾਂਦੀਆਂ ਹਨ।ਜਿਹੜੇ ਲੋਕ ਦਿਨ ਭਰ ਆਫ਼ਿਸ ਦੇ ਵਿੱਚ ਕੰਪਿਊਟਰ ਉੱਤੇ ਕੰਮ ਕਰਦੇ ਹਨ ਉਨ੍ਹਾਂ ਦੀ ਗਰਦਨ ਵਿੱਚ ਜਕੜਨ ਅਤੇ ਦਰਦ ਦੀ ਸਮੱਸਿਆ ਪੈਦਾ
ਹੋ ਜਾਂਦੀ ਹੈ।ਬਹੁਤ ਸਾਰੇ ਲੋਕਾਂ ਨੂੰ ਇਹ ਸਮੱਸਿਆ ਜਦੋਂ ਵੱਧ ਜਾਂਦੀ ਹੈ ਤਾਂ ਸਰਵਾਈਕਲ ਹੋ ਜਾਂਦਾ ਹੈ।ਇਹਨਾਂ ਸਮਸਿਆਵਾਂ ਨੂੰ ਖ਼ਤਮ ਕਰਨ ਦੇ ਲਈ ਤੁਹਾਨੂੰ ਕੁਝ ਤਕਨੀਕ ਦੱਸਣ ਜਾ ਰਹੇ ਹਾਂ।ਸੱਭ ਤੋਂ ਪਹਿਲਾਂ ਤੁਸੀਂ ਇੱਕ ਰੁਮਾਲ ਲੈਣਾ ਹੈ ਅਤੇ ਉਸ
ਨੂੰ ਫੋਲਡ ਕਰ ਦੇਣਾ ਹੈ।ਆਪਣੀ ਗਰਦਨ ਦੇ ਪਿੱਛੇ ਇਸ ਨੂੰ ਰੱਖ ਕੇ ਦੋਨੋਂ ਹੱਥਾਂ ਦੀ ਸਹਾਇਤਾ ਦੇ ਨਾਲ ਤੁਸੀਂ ਆਪਣੀ ਗਰਦਨ ਨੂੰ ਹੌਲੀ-ਹੌਲੀ ਉਪਰ ਵੱਲ ਨੂੰ ਚੁੱਕਣਾ ਹੈ। ਜਿੱਥੇ ਤੁਹਾਨੂੰ ਦਰਦ ਮਹਿਸੂਸ ਹੋਵੇ ਉਥੇ ਰੁਕ ਜਾਓ ਅਤੇ ਹੇਠਾਂ ਨੂੰ ਆਪਣੀ
ਗਰਦਨ ਨੂੰ ਦੁਬਾਰਾ ਲੈ ਕੇ ਆਓ।ਇਸ ਤਰੀਕੇ ਨਾਲ ਤੁਸੀਂ ਕਰੀਬ 10 ਵਾਰ ਕਰਨਾ ਹੈ।ਅਜਿਹਾ ਤੁਸੀਂ ਕਿਸੇ ਵੀ ਸਮੇਂ ਕਰ ਸਕਦੇ ਹੋ।ਸੋ ਦੋਸਤੋ ਜੇਕਰ ਤੁਸੀ ਗਰਦਨ ਦੇ ਵਿੱਚ ਦਰਦ ਅਤੇ ਅਕੜਨ ਨੂੰ ਖਤਮ ਕਰਨਾ ਚਾਹੁੰਦੇ ਹੋ ਤਾਂ ਇਸ ਤਕਨੀਕ ਦਾ
ਇਸਤੇਮਾਲ ਜ਼ਰੂਰ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।