ਦੋਸਤੋ ਵਾਲਾਂ ਦੀ ਖੂਬਸੂਰਤੀ ਨੂੰ ਵਧਾਉਣ ਦੇ ਲਈ ਤੁਹਾਨੂੰ ਇੱਕ ਬਹੁਤ ਹੀ ਅਸਰਦਾਰ ਨੁਸਖਾ ਦੱਸਣ ਜਾ ਰਹੇ ਹਾਂ।ਇਸ ਨੁਸਖ਼ੇ ਨੂੰ ਤਿਆਰ ਕਰਨ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਦੋ ਤੋ ਤਿੰਨ ਚਮਚ ਮੇਥੀ ਪਾਊਡਰ ਲਵੋ।ਇੱਕ ਗਿਲਾਸ ਪਾਣੀ ਦੇ ਵਿੱਚ ਇਸ ਪਾਊਡਰ
ਨੂੰ ਪਾ ਕੇ ਹਲਕੀ ਗੈਸ ਤੇ ਤੁਸੀਂ ਇਸ ਨੂੰ ਪਕਾਉਣਾ ਸ਼ੁਰੂ ਕਰ ਦੇਵੋ।ਹਲਕੀ ਹਲਕੀ ਗੈਸ ਤੇ ਤੁਸੀਂ ਮੇਥੀ ਦਾਣੇ ਦੀ ਜੈੱਲ ਤਿਆਰ ਕਰ ਲੈਣੀ ਹੈ। ਜਦੋਂ ਤਿਆਰ ਹੋ ਜਾਵੇ ਤਾਂ ਤੁਸੀਂ ਪੌਣੀ ਦੇ ਨਾਲ ਇਸ ਨੂੰ ਛਾਣ ਕੇ ਜੈੱਲ ਅਲੱਗ ਕਰ ਲੈਣਾ ਹੈ।ਇਸ ਵਿੱਚ ਤੁਸੀਂ ਇੱਕ
ਚਮਚ ਅਰੰਡੀ ਦਾ ਤੇਲ, ਥੋੜ੍ਹੀ ਜਿਹੀ ਗਲਿਸਰੀਨ ਅਤੇ ਅੰਡੇ ਦਾ ਸਫੇਦ ਭਾਗ ਪਾ ਕੇ ਮਿਕਸ ਕਰ ਲੈਣਾ ਹੈ।ਸਾਫ਼ ਵਾਲਾਂ ਦੇ ਵਿੱਚ ਇਸ ਸਾਰੇ ਮਿਸ਼ਰਣ ਨੂੰ ਲਗਾ ਲੈਣਾ ਹੈ ਅਤੇ ਹਲਕੀ-ਹਲਕੀ ਮਸਾਜ ਕਰਨੀ ਹੈ।ਵਾਲਾਂ ਦੀਆਂ ਜੜ੍ਹਾਂ ਵਿੱਚ ਵੀ ਇਸ
ਨੂੰ ਚੰਗੀ ਤਰ੍ਹਾਂ ਲਗਾਉਣਾ ਹੈ।ਇੱਕ ਘੰਟੇ ਤੋਂ ਬਾਅਦ ਕਿਸੇ ਹਰਬਲ ਸ਼ੈਂਪੂ ਅਤੇ ਗਰਮ ਪਾਣੀ ਦੇ ਨਾਲ ਆਪਣਾ ਸਿਰ ਧੋ ਲੈਣਾਂ ਹੈ।ਤੁਸੀਂ ਦੇਖੋਗੇ ਕਿ ਤੁਹਾਡੇ ਵਾਲਾਂ ਵਿੱਚ ਬਹੁਤ ਹੀ ਵਧੀਆ ਚਮਕ ਦੇਖਣ ਨੂੰ ਮਿਲ ਰਹੀ ਹੈ।ਇਸ ਨੁਸਖੇ ਨੂੰ ਇਸਤੇਮਾਲ
ਕਰਨ ਤੋਂ ਬਾਅਦ ਤੁਹਾਡੇ ਵਾਲ ਕਾਫ਼ੀ ਜ਼ਿਆਦਾ ਮੁਲਾਇਮ ਅਤੇ ਖ਼ੂਬਸੂਰਤ ਹੋ ਜਾਣਗੇ।ਇਸ ਨੁਸਖ਼ੇ ਨੂੰ ਤੁਸੀਂ ਹਫ਼ਤੇ ਦੇ ਵਿੱਚ ਦੋ ਵਾਰ ਜ਼ਰੂਰ ਇਸਤੇਮਾਲ ਕਰੋ।ਸੋ ਦੋਸਤੋ ਇਸ ਨੁਸਖ਼ੇ ਨੂੰ ਇੱਕ ਵਾਰ ਜ਼ਰੂਰ ਇਸਤੇਮਾਲ ਕਰਕੇ ਵੇਖੋ। ਇਹ ਜਾਣਕਾਰੀ
ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।