ਦੋਸਤੋ ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਫੇਸੀਅਲ ਕਰਨਾ ਦੱਸਾਂਗੇ ਜਿਸਦੇ ਵਿੱਚ ਅਸੀਂ ਕੌਫ਼ੀ ਦਾ ਇਸਤੇਮਾਲ ਕਰਾਂਗੇ।ਇਸ ਨੂੰ ਤਿਆਰ ਕਰਨ ਦੇ ਲਈ ਸਭ ਤੋਂ ਪਹਿਲਾਂ ਅਸੀਂ ਸਕਰਬ ਤਿਆਰ ਕਰਾਂਗੇ।2 ਚੱਮਚ ਕੌਫੀ ਪਾਉਡਰ,1 ਚੱਮਚ ਖੰਡ, ਅੱਧਾ ਚਮਚ ਨਾਰੀਅਲ ਦਾ ਤੇਲ ਅਤੇ ਇੱਕ ਚਮਚ ਗੁਲਾਬ ਜਲ ਲੈ ਕੇ
ਚੰਗੀ ਤਰ੍ਹਾਂ ਮਿਕਸ ਕਰ ਲਵੋ।ਇਹ ਸਾਡਾ ਸਕਰਬ ਬਣ ਕੇ ਤਿਆਰ ਹੋ ਜਾਵੇਗਾ।ਆਪਣੇ ਚਿਹਰੇ ਨੂੰ ਸਾਫ ਕਰਕੇ ਇਸ ਸਕ੍ਰਬ ਨੂੰ ਚਿਹਰੇ ਤੇ ਲਗਾਓ ਅਤੇ ਪੰਜ ਮਿੰਟ ਲਈ ਮਸਾਜ ਕਰੋ।ਤੁਹਾਡੇ ਚਿਹਰੇ ਦੀ ਬਹੁਤ ਹੀ ਵਧੀਆ ਤਰੀਕੇ ਨਾਲ ਗੰਦਗੀ ਬਾਹਰ ਨਿਕਲ ਜਾਵੇਗੀ। ਹੁਣ ਤੁਸੀਂ ਫੇਸ ਪੈਕ ਤਿਆਰ
ਕਰਨਾ ਹੈ।1 ਚੱਮਚ ਦਹੀਂ, ਇੱਕ ਚੱਮਚ ਵੇਸਣ ਅਤੇ ਅੱਧਾ ਚਮਚ ਕੌਫੀ ਲੈ ਕੇ ਚੰਗੀ ਤਰ੍ਹਾਂ ਮਿਕਸ ਕਰ ਲਵੋ।ਹੁਣ ਇਸ ਪੇਸਟ ਨੂੰ ਆਪਣੇ ਚਿਹਰੇ ਤੇ ਅਪਲਾਈ ਕਰੋ ਅਤੇ ਜਦੋਂ ਇਹ ਸੁੱਕ ਜਾਏ ਤਾਂ ਆਪਣੇ ਚਿਹਰੇ ਨੂੰ ਸਾਫ ਕਰ ਲਵੋ।ਤੁਸੀਂ ਦੇਖੋਗੇ ਕੇ ਚਿਹਰੇ ਉੱਤੇ ਬਹੁਤ ਹੀ ਵਧੀਆ ਨਿਖਾਰ ਅਤੇ ਨਮੀ ਪੈਦਾ
ਹੋ ਗਈ ਹੈ।ਇਸ ਤੋਂ ਬਾਅਦ ਤੁਸੀਂ ਆਪਣੇ ਚਿਹਰੇ ਉੱਤੇ ਮੁਆਇਸਚੁਰਾਈਜ਼ਰ ਜ਼ਰੂਰ ਲਗਾਉਣਾ ਹੈ।ਇਸ ਤਰ੍ਹਾਂ ਦੋਸਤੋ ਸਰਦੀਆਂ ਦੇ ਮੌਸਮ ਵਿੱਚ ਤੁਸੀਂ ਆਪਣੇ ਚਿਹਰੇ ਦਾ ਖਾਸ ਖਿਆਲ ਰੱਖਣਾ ਹੈ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ
ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।