ਦੋਸਤੋ ਇੱਕ ਬਹੁਤ ਹੀ ਦਿਲ ਦਹਿਲਾਉਣ ਵਾਲਾ ਮਾਮਲਾ ਰਾਜਸਥਾਨ ਦੇ ਹਨੂੰਮਾਨਗਰ ਤੋਂ ਸਾਹਮਣੇ ਆ ਰਿਹਾ ਹੈ।16 ਸਾਲ ਦੇ ਨਾਬਾਲਗ ਲੜਕੇ ਨੇ ਕੁਲਹਾੜੀ ਦੇ ਵਾਰ ਨਾਲ ਆਪਣੇ ਮਾਤਾ ਪਿਤਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ।ਦਰਅਸਲ ਇਹ ਲੜਕਾ ਨਸ਼ੇ ਦਾ ਆਦੀ ਹੋ ਚੁੱਕਾ ਸੀ ਜਿਸ ਕਾਰਨ ਇਸ ਦੇ ਮਾਤਾ-ਪਿਤਾ ਨੇ ਇਸਨੂੰ ਨਸ਼ਾ ਛੁਡਾਊ
ਕੇਂਦਰ ਦੇ ਵਿੱਚ ਭਰਤੀ ਕਰਵਾਇਆ ਸੀ।ਜਦੋਂ ਉਹ ਘਰ ਆਇਆ ਤਾਂ ਉਸ ਦੇ ਮਾਤਾ-ਪਿਤਾ ਉਸ ਨੂੰ ਦੁਬਾਰਾ ਤੋ ਨਸ਼ਾ ਛੁਡਾਊ ਕੇਂਦਰ ਦੇ ਵਿੱਚ ਭੇਜਣ ਦੀ ਗੱਲ ਕਰ ਰਹੇ ਸਨ।ਜਿਸ ਤੋਂ ਬਾਅਦ ਘਰ ਦੇ ਵਿੱਚ ਝਗੜਾ ਸ਼ੁਰੂ ਹੋਇਆ।ਜਦੋਂ ਰਾਤ ਨੂੰ ਉਸ ਦੇ ਮਾਤਾ-ਪਿਤਾ ਸੁੱਤੇ ਸਨ ਤਾਂ ਉਸ ਲੜਕੇ ਨੇ ਕੁਲਹਾੜੀ ਮਾਰ ਕੇ ਮਾਤਾ ਪਿਤਾ ਦੀ ਹੱਤਿਆ ਕਰ
ਦਿੱਤੀ। ਘਰ ਦੇ ਵਿੱਚ ਆਸੇ ਪਾਸੇ ਖੂਨ ਹੀ ਡੁੱਲ੍ਹਿਆ ਹੋਇਆ ਸੀ।ਉਸ ਲੜਕੇ ਨੇ ਆਪਣੇ ਛੋਟੇ ਭਰਾ ਦੇ ਸਿਰ ਤੇ ਵਾਰ ਕੀਤਾ ਅਤੇ ਉਸ ਨੂੰ ਬੇਹੋਸ਼ ਕਰ ਦਿੱਤਾ। ਜਦੋਂ ਉੱਥੇ ਪੁਲਿਸ ਪਹੁੰਚੀ ਤਾਂ ਉਨ੍ਹਾਂ ਨੇ ਉਸ ਛੋਟੇ ਲੜਕੇ ਨੂੰ ਹਸਪਤਾਲ ਇਲਾਜ ਲਈ ਪਹੁੰਚਾਇਆ ਅਤੇ ਦੋਹਾਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਲਿਆ। ਇਸ ਤੋਂ ਬਾਅਦ
ਨਾਬਾਲਗ ਕਾਤਲ ਨੂੰ ਵੀ ਉਹਨਾਂ ਨੇ ਗ੍ਰਿਫਤਾਰ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਹੋ ਗਈ ਹੈ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ
ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।