Home / ਵਾਇਰਲ / ਬੈਕ ਵਾਲਿਆ ਗਲਤੀ ਨਾਲ ਇਕ ਵਿਅਕਤੀ ਦੇ ਖਾਤੇ ਚ ਪਾਏ ਪੈਸੇ ਵਾਪਸ ਮੰਗਣ ਤੇ ਵਿਅਕਤੀ ਨੇ ਕਿਹਾ ਇਹ ਪੈਸੇ ਮੋਦੀ ਜੀ ਨੇ ਮੈਨੂੰ ਭੇਜੇ ਨੇ !

ਬੈਕ ਵਾਲਿਆ ਗਲਤੀ ਨਾਲ ਇਕ ਵਿਅਕਤੀ ਦੇ ਖਾਤੇ ਚ ਪਾਏ ਪੈਸੇ ਵਾਪਸ ਮੰਗਣ ਤੇ ਵਿਅਕਤੀ ਨੇ ਕਿਹਾ ਇਹ ਪੈਸੇ ਮੋਦੀ ਜੀ ਨੇ ਮੈਨੂੰ ਭੇਜੇ ਨੇ !

ਬਿਹਾਰ ਦੇ ਜ਼ਿਲ੍ਹੇ ਖਗੜੀਆਂ ਤੋਂ ਇਕ ਹੈਰਾਨ ਕਰਨ ਵਾਲੀ ਤੇ ਦਿਲਚਸਪ ਘਟਨਾ ਸਾਹਮਣੇ ਆਈ ਹੈ। ਇੱਥੇ ਦੇ ਵਸਨੀਕ ਇਕ ਵਿਅਕਤੀ ਦੇ ਅਕਾਊਂਟ ਵਿਚ ਅਚਾਨਕ ਸਾਢੇ ਪੰਜ ਲੱਖ ਰੁਪਏ ਆ ਗਏ। ਵਿਅਕਤੀ ਨੂੰ ਲੱਗਿਆ ਕਿ ਇਹ ਪੈਸੇ ਪ੍ਰਧਾਨ ਮੰਤਰੀ ਮੋਦੀ ਨੇ ਉਸ

ਦੇ ਖਾਤੇ ਵਿਚ ਪਾ ਦਿੱਤੇ ਹਨ ਤੇ ਇਹ ਬੱਸ ਉਸਦੇ ਹੀ ਹਨ। ਉਸ ਨੇ ਆਪਣੇ ਖਾਤੇ ਵਿਚੋਂ ਪੈਸੇ ਕਢਵਾ ਕੇ ਖਰਚ ਕਰਨੇ ਸ਼ੁਰੂ ਕਰ ਦਿੱਤੇ। ਜਦੋਂ ਇਸ ਦੀ ਸਚਾਈ ਪਤਾ ਲੱਗੀ ਤਾਂ ਵਿਅਕਤੀ ਦੇ ਹੋਸ਼ ਉੱਡ ਗਏ। ਰਣਜੀਤ ਦਾਸ ਨਾਂ ਦੇ ਇਸ ਵਿਅਕਤੀ ਦੇ ਖਾਤੇ ਵਿਚ ਬੈਂਕ ਵਲੋਂ ਗਲਤੀ

ਨਾਲ ਸਾਢੇ ਪੰਜ ਲੱਖ ਰੁਪਏ ਚਲੇ ਗਏ ਸਨ। ਜਦੋ ਬੈਂਕ ਨੂੰ ਆਪਣੀ ਗਲਤੀ ਬਾਰੇ ਪਤਾ ਲੱਗਿਆ ਤਾਂ ਬੈਂਕ ਨੇ ਰਣਜੀਤ ਨਾਲ ਸੰਪਰਕ ਕੀਤਾ ਤੇ ਕਿਹਾ ਕਿ ਉਹਨਾਂ ਦੇ ਖਾਤੇ ਵਿਚ ਗਲਤੀ ਨਾਲ ਪੈਸੇ ਆ ਗਏ ਸਨ ਤੇ ਉਹ ਹੁਣ ਬੈਂਕ ਨੂੰ ਪੈਸੇ ਵਾਪਸ ਕਰ ਦੇਵੇ।

ਪਰ ਰਣਜੀਤ ਸਿੰਘ ਨੂੰ ਤਾਂ ਪੀਐਮ ਮੋਦੀ ਤੇ ਭਰੋਸਾ ਸੀ ਉਸਨੇ ਬੈਕ ਨੂੰ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ। ਪੈਸੇ ਵਾਪਸ ਕਰਨ ਸਬੰਧੀ ਰਣਜੀਤ ਦਾਸ ਨੂੰ ਬੈਂਕ ਵੱਲੋਂ ਕਈ ਨੋਟਿਸ ਵੀ ਭੇਜੇ ਗਏ ਸਨ, ਪਰ ਉਨ੍ਹਾਂ ਨੇ ਪੈਸੇ ਵਾਪਸ ਕਰਨ ਤੋਂ ਇਨਕਾਰ ਕਰ ਦਿੱਤਾ।

ਆਖਰਕਾਰ ਬੈਂਕ ਦੀ ਤਰਫੋਂ ਰਣਜੀਤ ਦਾਸ ਦੇ ਖਿਲਾਫ ਐਫਆਈਆਰ ਦਰਜ ਕੀਤੀ ਗਈ। ਪੁਲਿਸ ਨੇ ਰਣਜੀਤ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ। ਹੁਣ ਇਸ ਮਾਮਲੇ ਦੀ ਚਰਚਾ ਸੋਸ਼ਲ ਮੀਡੀਆ ਉੱਪਰ ਹੋ ਰਹੀ ਹੈ। ਜਿੱਥੇ ਬਾਹਲੀ ਲੋਕ ਇਸ ਉੱਪਰ ਚੁਟਕੀਆਂ ਲੈ ਰਹੇ ਹਨ, ਉੱਥੇ ਹੀ ਮੋਦੀ ਸਰਕਾਰ ਨੂੰ ਵੀ ਘੇਰਿਆ ਜਾ ਰਿਹਾ ਹੈ।

About admin

Check Also

ਮੋਦੀ ਨੇ ਕਰ ਦਿੱਤਾ ਵੱਡਾ ਐਲਾਨ !

ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਇਸ ਸਮੇਂ ਕਰੋਨਾ ਦੀ ਤੀਸਰੀ ਲਹਿਰ ਚੱਲ ਰਹੀ ਹੈ …

Leave a Reply

Your email address will not be published.

error: Content is protected !!