ਦੋਸਤੋ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆਈ ਹੈ,ਚਰਨਜੀਤ ਸਿੰਘ ਚੰਨੀ ਨੇ ਕਰ ਦਿੱਤਾ ਇੱਕ ਹੋਰ ਐਲਾਨ।ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਕੂਲਾਂ ਦੇ ਵਿੱਚ 10800 ਖਾਲੀ ਅਸਾਮੀਆਂ ਨੂੰ ਭਰਨ ਦਾ ਐਲਾਨ ਕੀਤਾ ਹੈ।ਮੁੱਖ ਮੰਤਰੀ ਨੇ ਸਰਕਾਰੀ ਸਕੂਲਾਂ ਦੇ ਵਿੱਚ 2000 ਸਰੀਰਕ ਸਿੱਖਿਆ ਦੇ ਟੀਚਰਾਂ ਦੀ
ਭਰਤੀ ਦਾ ਐਲਾਨ ਕੀਤਾ ਹੈ।ਉਸ ਨੇ ਸਿੱਖਿਆ ਨੂੰ ਮੁੱਖ ਕੰਮ ਦੱਸਿਆ ਹੈ ਅਤੇ ਇਸ ਉੱਤੇ ਤਿੱਖੀ ਨਜ਼ਰ ਰੱਖੀ ਜਾਵੇਗੀ।ਇਸ ਦੇ ਨਾਲ ਨਾਲ ਹੀ ਬੱਚਿਆਂ ਦੀ ਸਿਹਤ ਤੇ ਵੀ ਧਿਆਨ ਦਿੱਤਾ ਜਾਵੇਗਾ ਅਤੇ ਸਰੀਰਕ ਸਿੱਖਿਆ ਦੇ ਟੀਚਰਾਂ ਦੀ ਨਿਯੁਕਤੀ ਕੀਤੀ ਜਾ ਰਹੀ ਹੈ।ਇਹ ਸਭ ਐਲਾਨ ਉੱਚ ਪੱਧਰੀ
ਮੀਟਿੰਗਾਂ ਦੇ ਵਿੱਚ ਕੀਤੇ ਜਾ ਰਹੇ ਹਨ।ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਕੂਲਾਂ ਨੂੰ ਇਸ ਪ੍ਰਸਤਾਵ ਲਈ ਬਰੀਕੀ ਨਾਲ ਸੋਚਣ ਦੇ ਲਈ ਕਿਹਾ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਸਿੱਖਿਆ ਪੱਧਰ ਨੂੰ ਮਜ਼ਬੂਤ ਬਣਾਇਆ ਜਾਵੇਗਾ।ਇਸ ਖਬਰ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰੋ।