ਦੋਸਤੋ ਜੇਕਰ ਅਸੀਂ ਭਗਵਾਨ ਸ਼ਿਵਜੀ ਦੀ ਸੱਚੇ ਦਿਲੋਂ ਅਰਾਧਨਾ ਕਰਦੇ ਹਾਂ ਤਾਂ ਉਹਨਾਂ ਦੀ ਕ੍ਰਿਪਾ ਸਾਡੇ ਤੇ ਜ਼ਰੂਰ ਹੁੰਦੀ ਹੈ।ਅੱਜ ਅਸੀਂ ਅਜਿਹੀ ਹੀ ਇੱਕ ਘਟਨਾ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਸ ਵਿੱਚ ਭਗਵਾਨ ਦਾ ਚਮਤਕਾਰ ਦੱਸਿਆ ਗਿਆ ਹੈ।ਸ਼ਿਵਮ ਨਾਮ ਦਾ ਵਿਅਕਤੀ ਜੋ
ਕਿ ਭਗਵਾਨ ਸ਼ਿਵ ਜੀ ਦਾ ਬਹੁਤ ਹੀ ਵੱਡਾ ਭਗਤ ਸੀ, ਇੱਕ ਬਹੁਤ ਹੀ ਨੇਕ ਦਿਲ ਇਨਸਾਨ ਸੀ।ਉਹ ਆਪਣੀ ਰੋਜ਼ੀ ਰੋਟੀ ਮਿਹਨਤ ਦੇ ਨਾਲ ਕਮਾਉਂਦਾ ਹੈ ਅਤੇ ਹਰ ਇੱਕ ਦੇ ਨਾਲ ਹੱਸ-ਖੇਡ ਕੇ ਸਮਾਂ ਗੁਜ਼ਾਰਦਾ ਸੀ।ਇੱਕ ਦਿਨ ਉਸ ਦਾ ਪਿਤਾ ਸਵੇਰੇ-ਸਵੇਰੇ ਪੌੜੀਆਂ ਤੋਂ ਡਿੱਗ ਗਿਆ ਜਿਸ
ਕਾਰਨ ਉਸ ਦੇ ਸਿਰ ਤੇ ਕਾਫੀ ਜ਼ਿਆਦਾ ਖੂਨ ਵਹਿਣ ਲੱਗ ਪਿਆ।ਸ਼ਿਵਮ ਨੇ ਬਿਨਾ ਕੁਝ ਸੋਚਿਆਂ ਉਸ ਨੂੰ ਨੇੜੇ ਦੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ,ਜਿੱਥੇ ਕਿ ਉਸ ਦਾ ਇਲਾਜ ਸ਼ੁਰੂ ਕੀਤਾ ਗਿਆ।ਡਾਕਟਰ ਨੇ ਦੱਸਿਆ ਕਿ ਤੁਹਾਡੇ ਪਿਤਾ ਦੇ ਸਿਰ ਤੇ ਬਹੁਤ ਹੀ ਗੰਭੀਰ ਸੱਟ ਲੱਗ ਗਈ ਹੈ
ਅਤੇ ਕਾਫੀ ਖ਼ੂਨ ਵਹਿ ਚੁੱਕਿਆ ਹੈ ਇਸ ਲਈ ਖੂਨ ਦਾ ਇੰਤਜ਼ਾਮ ਕੀਤਾ ਜਾਵੇ।ਸ਼ਿਵਮ ਬਲੱਡ ਦਾ ਇੰਤਜਾਮ ਕਰਨ ਦੇ ਲਈ ਚਲਾ ਗਿਆ ਪਰ ਸ਼ਾਮ ਤੱਕ ਉਸ ਨੂੰ ਬਲੱਡ ਨਹੀਂ ਮਿਲਿਆ।ਸ਼ਿਵਮ ਇਸ ਤੋਂ ਬਾਅਦ ਸ਼ਿਵਜੀ ਦੇ ਮੰਦਰ ਵਿੱਚ ਚਲਾ ਗਿਆ ਅਤੇ ਸਾਹਮਣੇ ਬੈਠ ਕੇ ਪ੍ਰਤਿੱਗਿਆ ਕਰਨ ਲੱਗ
ਪਿਆ ਕਿ ਜਦੋਂ ਤੱਕ ਉਸ ਦਾ ਪਿਤਾ ਠੀਕ ਨਹੀਂ ਹੁੰਦਾ ਉਹ ਬਿਨਾਂ ਕੁਝ ਖਾਧੇ-ਪੀਤੇ ਇਥੇ ਹੀ ਬੈਠਾ ਰਹੇਗਾ ਅਤੇ ਤਪ ਕਰਦਾ ਰਹੇਗਾ।ਰਾਤ ਨੂੰ ਇੱਕ ਬਜ਼ੁਰਗ ਵਿਅਕਤੀ ਸ਼ਿਵਮ ਦੇ ਕੋਲ ਆਉਂਦਾ ਹੈ ਅਤੇ ਉਸ ਨੂੰ ਇੱਕ ਰਾਖ ਦੀ ਪੁੜੀ ਦਿੰਦਾ ਹੈ।ਉਹ ਕਹਿੰਦਾ ਹੈ ਕਿ ਇਸ ਨੂੰ ਆਪਣੇ ਪਿਤਾ ਦੇ ਸਿਰ
ਤੇ ਲਗਾ ਦੇਵੇ ਉਹ ਠੀਕ ਹੋ ਜਾਣਗੇ।ਸ਼ਿਵਮ ਨੇ ਇਸੇ ਤਰ੍ਹਾਂ ਹੀ ਕੀਤਾ,ਕੁਝ ਦੇਰ ਬਾਅਦ ਡਾਕਟਰ ਹੈਰਾਨ ਹੋ ਗਏ ਕਿਉਂਕਿ ਉਸ ਦਾ ਪਿਤਾ ਬਿਲਕੁਲ ਠੀਕ ਹੋ ਚੁੱਕਿਆ ਸੀ।ਇਸ ਤੋਂ ਬਾਅਦ ਸ਼ਿਵਮ ਨੇ ਸ਼ਿਵ ਜੀ ਭਗਵਾਨ ਦਾ ਸ਼ੁਕਰੀਆ ਕੀਤਾ ਅਤੇ ਉਸਦੀ ਆਸਥਾ ਹੋਰ ਜ਼ਿਆਦਾ
ਗੂਹੜੀ ਹੋ ਗਈ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।