ਦਿੱਲੀ ਦੇ ਨਾਲ ਲੱਗਦੇ ਫਰੀਦਾਬਾਦ ‘ਚ 10 ਦਿਨ ਪਹਿਲਾਂ ਮਿਲੀ ਨਾਈਜੀਰੀਅਨ ਮੰਨੇ ਜਾਂਦੇ ਨੌਜਵਾਨ ਦੀ ਲਾਸ਼ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ। ਪੁਲਿਸ ਦਾ ਕਹਿਣਾ ਹੈ ਕਿ ਨਾਈਜੀਰੀਅਨ ਮੰਨਿਆ ਜਾਣ ਵਾਲਾ ਇਹ ਵਿਅਕਤੀ ਬੱਲਬਗੜ੍ਹ ਦਾ ਰਹਿਣ ਵਾਲਾ ਨਿਕਲਿਆ ਹੈ।
ਪੁਲਸ ਨੇ ਇਸ ਮਾਮਲੇ ‘ਚ ਮ੍ਰਿਤਕ ਦੀ ਪ੍ਰੇਮਿਕਾ ਨੂੰ ਗ੍ਰਿਫਤਾਰ ਕਰ ਲਿਆ ਹੈ। ਦੋਸ਼ ਹੈ ਕਿ ਵਿਅਕਤੀ ਦੀ ਪ੍ਰੇਮਿਕਾ ਨੇ ਉਸ ਨੂੰ ਅੱਗ ਲਗਾ ਕੇ ਮਾਰ ਦਿੱਤਾ ਸੀ। ਦੱਸ ਦਈਏ ਕਿ ਮ੍ਰਿਤਕ ਦੀ ਸ਼ਕਲ ਦੇਖ ਕੇ ਉਹ ਨਾਈਜੀਰੀਅਨ ਦੱਸਿਆ ਜਾ ਰਿਹਾ ਸੀ। ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ
ਲੈ ਕੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਭੇਜ ਦਿੱਤਾ ਹੈ। ਪੁਲੀਸ ਜਾਂਚ ਵਿੱਚ ਸਾਹਮਣੇ ਆਇਆ ਕਿ ਇਹ ਲਾਸ਼ ਬੱਲਭਗੜ੍ਹ ਦੀ ਭਾਟੀਆ ਕਲੋਨੀ ਵਾਸੀ ਪਵਨ ਦੀ ਹੈ। ਪੁਲਸ ਨੇ ਦੱਸਿਆ ਕਿ ਮ੍ਰਿਤਕ ਪਵਨ ਦੇ ਭਰਾ ਜਤਿੰਦਰ ਨੇ 18 ਅਕਤੂਬਰ ਨੂੰ ਥਾਣਾ ਬੱਲਭਗੜ੍ਹ
ਨੂੰ ਸ਼ਿਕਾਇਤ ਦਿੱਤੀ ਸੀ, ਜਿਸ ‘ਚ ਉਸ ਨੇ ਦੱਸਿਆ ਕਿ ਉਸ ਦਾ ਛੋਟਾ ਭਰਾ ਪਵਨ ਇਕ ਕੋਰੀਅਰ ਕੰਪਨੀ ‘ਚ ਕੰਮ ਕਰਦਾ ਹੈ, ਉਹ 16 ਅਕਤੂਬਰ ਨੂੰ ਸਵੇਰੇ 6 ਵਜੇ ਦੇ ਕਰੀਬ ਡਿਊਟੀ ‘ਤੇ ਘਰੋਂ ਨਿਕਲਿਆ ਸੀ। ਸ਼ਾਮ ਨੂੰ ਜਦੋਂ ਉਹ ਘਰ ਨਹੀਂ ਪਰਤਿਆ ਤਾਂ ਉਨ੍ਹਾਂ ਨੂੰ ਉਸ
ਦੀ ਚਿੰਤਾ ਸਤਾਉਣ ਲੱਗੀ। ਜਤਿੰਦਰ ਨੂੰ ਆਪਣੇ ਛੋਟੇ ਭਰਾ ਪਵਨ ਦੀ ਇਕ ਔਰਤ ਨਾਲ ਦੋਸਤੀ ਦਾ ਪਤਾ ਸੀ। ਉਸ ਨੇ ਔਰਤ ਨੂੰ ਬੁਲਾ ਕੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਹ ਉਸ ਕੋਲ ਆਈ ਹੈ। ਇਸ ਬਾਰੇ ਵਿੱਚ ਹੋਰ ਜਾਣਕਾਰੀ ਲੈਣ ਦੇ ਲਈ ਹੇਠ ਦਿੱਤੀ ਵਿਡੀਉ
ਨੂੰ ਜਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।