ਪੈਸੇ ਦੇ ਲਾਲਚ ਵਿੱਚ ਮਾਂ ਨੇ ਆਪਣੀ ਕੁੱਖ ਦੀ ਧੀ ਨੂੰ ਨਰਕ ਦੇ ਉਸ ਖੱਡ ਵਿੱਚ ਧੱਕ ਦਿੱਤਾ, ਜਿੱਥੇ ਸ਼ਾਇਦ ਕੋਈ ਮਜਬੂਰੀ ਵਿੱਚ ਵੀ ਨਹੀਂ ਜਾਣਾ ਚਾਹੁੰਦਾ। ਇੱਕ ਕਲਯੁਗੀ ਮਾਂ ਨੇ 9 ਸਾਲ ਦੀ ਮਾਸੂਮ ਧੀ ਦਾ 20 ਲੱਖ ਵਿੱਚ ਤਿੰਨ ਵਾਰ ਸੌਦਾ ਕਰਕੇ ਦੇਹ ਵਪਾਰ ਲਈ ਦਲਾਲਾਂ ਦੇ
ਹਵਾਲੇ ਕਰ ਦਿੱਤਾ। ਫਿਰ ਟਾਊਟਾਂ ਨੇ ਉਸਨੂੰ 10 ਲੱਖ ਰੁਪਏ ਵਿੱਚ ਡਾਂਸ ਬਾਰ ਵਿੱਚ ਵੇਚ ਦਿੱਤਾ। ਜਿਵੇਂ ਹੀ ਉਹ ਇੱਥੋਂ ਭੱਜ ਕੇ ਵਾਪਸ ਆਪਣੀ ਮਾਂ ਕੋਲ ਪਹੁੰਚੀ ਤਾਂ 10 ਹਜ਼ਾਰ ਰੁਪਏ ਲਈ ਉਸ ਨੂੰ ਫਿਰ ਤੋਂ ਦੇਹ ਵਪਾਰ ਦੇ ਨਰਕ ਵਿੱਚ ਧੱਕ ਦਿੱਤਾ। ਇਹ ਮਾਮਲਾ ਰਾਜਸਥਾਨ
ਦੇ ਬੂੰਦੀ ਜ਼ਿਲ੍ਹੇ ਦਾ ਸਾਹਮਣੇ ਆਇਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਚਾਈਲਡ ਵੈਲਫੇਅਰ ਕਮੇਟੀ ਦੀ ਚੇਅਰਮੈਨ ਸੀਮਾ ਪੋਦਾਰ ਨੇ ਦੱਸਿਆ ਕਿ ਅਗਸਤ ‘ਚ ਮਹਿਲਾ ਨੇ ਦਬਲਾਨਾ ਪੁਲਸ ਸਟੇਸ਼ਨ ‘ਚ ਆਪਣੀ 16 ਸਾਲਾ ਭਤੀਜੀ ਦੇ ਲਾਪਤਾ ਹੋਣ ਦੀ ਸ਼ਿਕਾਇਤ
ਦਰਜ ਕਰਵਾਈ ਸੀ। ਮਹਾਰਾਸ਼ਟਰ ਪੁਲਿਸ ਦੀ ਮਦਦ ਨਾਲ ਪੁਲਿਸ ਨੇ ਨਾਗਪੁਰ ਦੇ ਲੱਕੜਗੰਜ ਤੋਂ ਲੜਕੀ ਨੂੰ ਟਰੇਸ ਕੀਤਾ। ਸੀਡਬਲਿਊਸੀ ਦੇ ਹੁਕਮਾਂ ‘ਤੇ 8 ਸਤੰਬਰ ਤੋਂ 14 ਸਤੰਬਰ ਤੱਕ ਕਿਸ਼ੋਰ ਨੂੰ ਬਾਲਿਕਾ ਸੁਧਾਰ ਘਰ ‘ਚ ਰੱਖਿਆ ਗਿਆ ਸੀ। ਇਸ ਨੂੰ
25 ਸਤੰਬਰ ਨੂੰ ਬਾਲ ਭਲਾਈ ਕਮੇਟੀ ਦੇ ਸਾਹਮਣੇ ਪੇਸ਼ ਕੀਤਾ ਗਿਆ ਸੀ। ਪੁੱਛਗਿੱਛ ਤੋਂ ਬਾਅਦ ਬੱਚੀ ਨੂੰ ਉਸ ਦੀ ਮਾਂ ਦੇ ਹਵਾਲੇ ਕਰ ਦਿੱਤਾ ਗਿਆ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ
ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।