Breaking News
Home / ਦੇਸੀ ਨੁਸਖੇ / ਮਿੰਟਾ ਚ ਚਮਕ ਉੱਠੇਗਾ ਬੇਜਾਨ ਚਿਹਰਾ !

ਮਿੰਟਾ ਚ ਚਮਕ ਉੱਠੇਗਾ ਬੇਜਾਨ ਚਿਹਰਾ !

ਦੋਸਤੋ ਤਿਉਹਾਰਾਂ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਇਸ ਸਮੇਂ ਖਾਸ ਕਰ ਔਰਤਾਂ ਆਪਣੇ ਚਿਹਰੇ ਉੱਤੇ ਰੌਣਕ ਦੇਖਣਾ ਚਾਹੁੰਦੀਆਂ ਹਨ।ਚਿਹਰੇ ਉਤੇ ਨਿਖਾਰ ਪੈਦਾ ਕਰਨ ਦੇ ਲਈ ਅੱਜ ਅਸੀ ਤੁਹਾਡੇ ਲਈ ਇੱਕ ਘਰੇਲੂ ਨੁਸਖਾ ਲੈ ਕੇ ਆਏ ਹਾਂ।ਦੋਸਤੋ ਸਭ ਤੋਂ ਪਹਿਲਾਂ ਤੁਸੀਂ ਆਪਣੇ ਚਿਹਰੇ ਨੂੰ

ਚੰਗੀ ਤਰ੍ਹਾਂ ਕੋਸੇ ਪਾਣੀ ਨਾਲ ਸਾਫ ਕਰ ਲਵੋ।ਹੁਣ ਤੁਸੀਂ ਆਪਣੇ ਚਿਹਰੇ ਲਈ ਸਕਰੱਬ ਬਣਾ ਕੇ ਤਿਆਰ ਕਰਨਾ ਹੈ।1 ਚੱਮਚ ਕੌਫ਼ੀ ਪਾਊਡਰ,1 ਚਮਚ ਗੁੜ ਦਾ ਪਾਊਡਰ,ਅੱਧਾ ਚਮਚ ਗਲਿਸਰੀਨ,ਅੱਧਾ ਚੱਮਚ ਬਦਾਮ ਰੋਗਨ ਅਤੇ ਇੱਕ ਵਿਟਾਮਿਨ-ਈ ਦਾ ਕੈਪਸੂਲ ਪਾ ਕੇ ਪੇਸਟ

ਤਿਆਰ ਕਰ ਲਵੋ।।ਹੁਣ ਤੁਸੀਂ ਆਪਣੇ ਚਿਹਰੇ ਤੇ ਇਸ ਪੇਸਟ ਨੂੰ ਲਗਾਕੇ ਹਲਕੀ-ਹਲਕੀ ਮਸਾਜ ਕਰੋ।ਲਗਭਗ ਤਿੰਨ ਤੋਂ ਚਾਰ ਮਿੰਟ ਮਸਾਜ ਕਰਕੇ ਤੁਹਾਡਾ ਸਕਰੱਬ ਤਿਆਰ ਹੋ ਜਾਵੇਗਾ।ਹੁਣ ਤੁਸੀਂ ਆਪਣੇ ਚਿਹਰੇ ਨੂੰ ਸਾਫ਼ ਕਰ ਲੈਣਾ ਹੈ ਅਤੇ ਫੇਸ ਪੈਕ ਬਣਾ ਕੇ ਤਿਆਰ ਕਰਨਾ ਹੈ।

ਫੇਸ ਪੈਕ ਤਿਆਰ ਕਰਨ ਦੇ ਲਈ ਇੱਕ ਚਮਚ ਕਣਕ ਦਾ ਆਟਾ,ਇੱਕ ਚੱਮਚ ਕੌਫ਼ੀ ਪਾਊਡਰ,ਇੱਕ ਚੱਮਚ ਸ਼ਹਿਦ ਅਤੇ ਲੋੜ ਅਨੁਸਾਰ ਕੱਚਾ ਦੁੱਧ ਪਾ ਕੇ ਫੇਸ ਪੈਕ ਤਿਆਰ ਕਰ ਲਵੋ।ਇਸ ਤਰ੍ਹਾਂ ਤੁਹਾਡਾ ਫੇਸ ਪੈਕ ਬਣ ਕੇ ਤਿਆਰ ਹੋ ਜਾਵੇਗਾ।ਹੁਣ ਤੁਸੀਂ ਆਪਣੇ ਚਿਹਰੇ ਤੇ ਇਸ ਸਾਰੇ

ਪੇਸਟ ਨੂੰ ਲਗਾ ਲੈਣਾ ਹੈ ਅਤੇ ਲੱਗਭਗ 15 ਤੋਂ 20 ਮਿੰਟ ਲੱਗੇ ਰਹਿਣ ਦੇਣਾ ਹੈ।ਜਦੋਂ 15 ਤੋਂ 20 ਮਿੰਟ ਹੋ ਜਾਣ ਤਾਂ ਤੁਸੀਂ ਆਪਣੇ ਚਿਹਰੇ ਨੂੰ ਪਾਣੀ ਦੇ ਨਾਲ ਸਾਫ਼ ਕਰ ਲੈਣਾ ਹੈ। ਇਸ ਤੋਂ ਬਾਅਦ ਤੁਸੀਂ ਐਲੋਵੇਰਾ ਜੈੱਲ ਆਪਣੇ ਚਿਹਰੇ ਤੇ ਲਗਾ ਸਕਦੇ ਹੋ।ਇਸ ਤਰ੍ਹਾਂ ਤੁਸੀਂ ਦੇਖੋਗੇ ਕਿ

ਬਹੁਤ ਹੀ ਵਧੀਆ ਨਿਖਾਰ ਤੁਹਾਡੇ ਚਿਹਰੇ ਤੇ ਪੈਦਾ ਹੋ ਜਾਵੇਗਾ।ਸੋ ਦੋਸਤੋ ਇਸ ਨੁਸਖ਼ੇ ਦਾ ਇਸਤੇਮਾਲ ਜਰੂਰ ਕਰ ਕੇ ਵੇਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ

ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਬਿਨਾ ਡਾਈ ਮਹਿੰਦੀ ਦੇ ਵਾਲਾ ਨੂੰ ਕਰੋ ਕਾਲਾ !

ਦੋਸਤੋ ਵਾਲ ਇਨਸਾਨ ਦੀ ਖੂਬਸੂਰਤੀ ਨੂੰ ਵਧਾਉਂਦੇ ਹਨ।ਪਰ ਅੱਜ ਕੱਲ੍ਹ ਅਸੀਂ ਵੇਖ ਰਹੇ ਹਾਂ ਕਿ …

Leave a Reply

Your email address will not be published. Required fields are marked *

error: Content is protected !!