Wednesday , July 28 2021

ਦੁੱਧ ਚ ਦੋ ਚੀਜਾ ਮਿਲਾਕੇ ਹਫਤੇ ਚ ਇੱਕ ਵਾਰੀ ਫਿਰ ਦੇਖਿਓ !

ਦੋਸਤੋ ਅੱਜ ਅਸੀਂ ਦੁੱਧ ਦੀ ਸਹਾਇਤਾ ਦੇ ਨਾਲ ਆਪਣੇ ਚੇਹਰੇ ਦਾ ਫੇਸੀਅਲ ਕਰਾਂਗੇ।ਆਯੁਰਵੈਦਿਕ ਢੰਗ ਦੇ ਨਾਲ ਆਪਣੇ ਚਿਹਰੇ ਦੀ ਦੇਖਭਾਲ ਕਰਨ ਦੇ ਨਾਲ ਨਿਖਾਰ ਪੈਦਾ ਹੁੰਦਾ ਹੈ।ਸਭ ਤੋਂ ਪਹਿਲਾਂ ਅਸੀਂ ਆਪਣੇ ਚਿਹਰੇ ਦੀ ਕਲੀਨਜਿੰਗ ਕਰਾਂਗੇ।

ਇੱਕ ਕਟੋਰੇ ਵਿੱਚ ਇੱਕ ਚਮਚ ਕੱਚਾ ਦੁੱਧ ਲਓ ਅਤੇ ਉਸ ਵਿੱਚ ਇੱਕ ਚੁੱਟਕੀ ਨਮਕ ਪਾ ਕੇ ਮਿਕਸ ਕਰ ਲਵੋ।ਰੂੰ ਦੀ ਸਹਾਇਤਾ ਦੇ ਨਾਲ ਆਪਣੇ ਚੇਹਰੇ ਤੇ ਇਸ ਮਿਸ਼ਰਣ ਨੂੰ ਲਗਾ ਕੇ ਸਾਰੀ ਗੰਦਗੀ ਸਾਫ ਕਰ ਲਵੋ।ਪੰਜ ਮਿੰਟ ਤੋਂ ਬਾਅਦ

ਆਪਣੇ ਚਿਹਰੇ ਨੂੰ ਧੋ ਕੇ ਹੁਣ ਅਸੀਂ ਸਕਰਬ ਤਿਆਰ ਕਰਾਂਗੇ।ਇੱਕ ਕੌਲੀ ਵਿੱਚ ਇੱਕ ਚਮਚ ਚਾਵਲ ਦਾ ਆਟਾ ਲਵੋ ਅਤੇ ਉਸ ਵਿੱਚ ਇੱਕ ਚਮਚ ਕੱਚਾ ਦੁੱਧ ਪਾ ਕੇ ਮਿਕਸ ਕਰ ਲਵੋ। ਇਸ ਦੀ ਸਹਾਇਤਾ ਦੇ ਨਾਲ ਆਪਣੇ ਚੇਹਰੇ ਤੇ ਸਕ੍ਰਬ ਕਰੋ।

ਇਸ ਤੋਂ ਬਾਅਦ ਤੁਸੀਂ ਆਪਣਾ ਚਿਹਰਾ ਸਾਫ ਕਰ ਲਓ।ਹੁਣ ਅਸੀਂ ਇੱਕ ਕਰੀਮ ਬਣਾ ਕੇ ਤਿਆਰ ਕਰਾਂਗੇ।ਇੱਕ ਕਟੋਰੇ ਵਿੱਚ ਇਕ ਚੱਮਚ ਕੱਚਾ ਦੁੱਧ ਲਵੋ,ਉਸ ਵਿੱਚ ਇੱਕ ਚੁਟਕੀ ਹਲਦੀ,ਅੱਧਾ ਚੱਮਚ ਸ਼ਹਿਦ ਅਤੇ ਇੱਕ ਚੱਮਚ ਐਲੋਵੇਰਾ ਜੈੱਲ ਪਾ ਲਵੋ।

ਮਿਕਸ ਕਰ ਕੇ ਆਪਣੇ ਚੇਹਰੇ ਤੇ ਲਗਾ ਲਵੋ।ਇਸ ਨੂੰ ਅਸੀਂ ਸਾਫ ਨਹੀਂ ਕਰਨਾ ਹੈ ਅਤੇ ਇਸ ਦੇ ਉੱਪਰ ਹੀ ਫੇਸ ਪੈਕ ਅਪਲਾਈ ਕਰ ਦੇਣਾ ਹੈ।ਇੱਕ ਕਟੋਰੇ ਵਿੱਚ ਇੱਕ ਚਮਚ ਵੇਸਣ ਲਵੋ,ਉਸ ਵਿੱਚ ਇੱਕ ਚੁਟਕੀ ਹਲਦੀ,1 ਚੱਮਚ ਐਲੋਵੇਰਾ

ਜੈੱਲ ਅਤੇ ਇੱਕ ਚਮਚ ਕੱਚਾ ਦੁੱਧ ਪਾ ਲਵੋ। ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਇਸ ਨੂੰ ਆਪਣੇ ਚਿਹਰੇ ਤੇ ਲਗਾ ਲਵੋ ਅਤੇ ਸੁੱਕਣ ਤੋਂ ਬਾਅਦ ਇਸ ਨੂੰ ਧੋ ਲਵੋ।ਆਖਿਰ ਵਿੱਚ ਤੁਸੀਂ ਆਪਣੇ ਚੇਹਰੇ ਤੇ ਥੋੜ੍ਹਾ ਜਿਹਾ ਗੁਲਾਬ ਜਲ ਲਗਾ ਲੈਣਾ ਹੈ।

ਇਸ ਤਰ੍ਹਾਂ ਤੁਸੀਂ ਦੇਖੋਗੇ ਕਿ ਤੁਹਾਡੇ ਚਿਹਰੇ ਤੇ ਬਹੁਤ ਹੀ ਵਧੀਆ ਨਿਖਾਰ ਆ ਗਿਆ ਹੈ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ

ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਪਾਚਨ ਸਕਤੀ ਹੋ ਜਾਵੇਗੀ ਬਹੁਤ ਤੇਜ ਭੁੱਖ ਵੀ ਲੱਗੇਗੀ !

ਪੇਟ ਨਾਲ ਸੰਬੰਧਿਤ ਸਮੱਸਿਆਵਾਂ ਬਹੁਤ ਪ੍ਰੇਸ਼ਾਨੀ ਪੈਦਾ ਕਰਦੀਆਂ ਹਨ। ਕਿਉਂਕਿ ਜੇਕਰ ਮਨੁੱਖ ਦਾ ਪੇਟ ਸਹੀ …

Leave a Reply

Your email address will not be published. Required fields are marked *