ਦੋਸਤੋ ਅੱਜ ਕੱਲ ਦੇ ਸਮੇਂ ਵਿੱਚ ਵਾਲਾਂ ਦੇ ਨਾਲ ਸੰਬੰਧਿਤ ਕਈ ਸਮੱਸਿਆਵਾਂ ਸਾਹਮਣੇ ਆ ਰਹੀਆਂ ਹਨ।ਜਿਵੇਂ ਕਿ ਦੋਸਤੋ ਹਲਕੀ ਉਮਰ ਦੇ ਵਿੱਚ ਵਾਲਾਂ ਦਾ ਸਫੇਦ ਹੋਣਾ,ਵਾਲਾਂ ਦਾ ਪਤਲਾ ਹੋਣਾ ਅਤੇ ਕਮਜ਼ੋਰ ਹੋਣਾ ਆਦਿ।ਅਜਿਹੀ ਸਥਿਤੀ ਆਉਣ ਤੇ ਵਾਲ ਝੜਨੇ ਸ਼ੁਰੂ ਹੋ ਜਾਂਦੇ ਹਨ
ਅਤੇ ਗੰਜਾਪਨ ਆ ਜਾਂਦਾ ਹੈ।ਵਾਲਾਂ ਦੀ ਦੇਖਭਾਲ ਕਰਨ ਦੇ ਲਈ ਅੱਜ ਅਸੀਂ ਇੱਕ ਘਰੇਲੂ ਨੁਸਖਾ ਤੁਹਾਨੂੰ ਦੱਸਣ ਜਾ ਰਹੇ ਹਾਂ।ਇਸ ਨੁਸਖੇ ਨੂੰ ਤਿਆਰ ਕਰਨ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਇੱਕ ਤਸਲੇ ਦੇ ਵਿੱਚ ਇੱਕ ਗਲਾਸ ਪਾਣੀ ਲੈ ਲਵੋ।ਇਸ ਦੇ ਵਿੱਚ ਦੋ ਚਮਚ ਚਾਹ ਪੱਤੀ,ਤਿੰਨ
ਤੇਜ਼ ਪੱਤੇ ਅਤੇ ਇੱਕ ਲਸਣ ਦੀ ਕਲੀ ਪਾ ਕੇ ਇਸਨੂੰ ਗਰਮ ਕਰਨਾ ਸ਼ੁਰੂ ਕਰ ਦੇਵੋ।ਇਸ ਨੂੰ ਤੁਸੀਂ ਚੰਗੀ ਤਰ੍ਹਾਂ ਉਬਾਲ ਕੇ ਹੇਅਰ ਟੋਨਰ ਤਿਆਰ ਕਰਨਾ ਹੈ।ਜਦੋਂ ਇਹ ਚੰਗੀ ਤਰ੍ਹਾਂ ਤਿਆਰ ਹੋ ਜਾਵੇ ਤਾਂ ਫਿਰ ਅਸੀਂ ਇਸ ਨੂੰ ਛਾਣ ਕੇ ਇੱਕ ਬੋਤਲ ਦੇ ਵਿੱਚ ਪਾ ਦੇਵਾਂਗੇ।ਇਸ
ਤਰ੍ਹਾਂ ਇਹ ਸਾਡਾ ਹੇਅਰ ਟੋਨਰ ਬਣ ਕੇ ਤਿਆਰ ਹੋ ਜਾਵੇਗਾ।ਇਸ ਵਿੱਚੋਂ ਥੋੜ੍ਹਾ ਜਿਹਾ ਹੇਅਰ ਟੋਨਰ ਲੈ ਕੇ ਇੱਕ ਚੱਮਚ ਕੌਫੀ ਪਾਉਡਰ ਅਤੇ ਇੱਕ ਚਮਚ ਨਾਰੀਅਲ ਦਾ ਤੇਲ ਮਿਲਾ ਕੇ ਇਸ ਦਾ ਹੇਅਰ ਪੈਕ ਆਪਣੇ ਵਾਲਾਂ ਤੇ ਲਗਾ ਸਕਦੇ ਹੋ।ਅਜਿਹਾ ਕਰਨ ਨਾਲ ਸਫੈਦ
ਵਾਲਾਂ ਦੀ ਸਮੱਸਿਆ ਖਤਮ ਹੋ ਜਾਵੇਗੀ ਅਤੇ ਵਾਲ ਕੁਦਰਤੀ ਤਰੀਕੇ ਨਾਲ ਕਾਲੇ ਹੋਣੇ ਸ਼ੁਰੂ ਹੋ ਜਾਣਗੇ।ਜਿਹੜਾ ਅਸੀਂ ਹੇਅਰ ਟੋਨਰ ਤਿਆਰ ਕੀਤਾ ਹੈ ਉਸਨੂੰ ਅਸੀਂ ਫਰਿੱਜ ਦੇ ਵਿੱਚ ਸਟੋਰ ਕਰ ਕੇ ਰੱਖ ਸਕਦੇ ਹਾਂ।ਇਸ ਤਰ੍ਹਾਂ ਅਸੀਂ ਵਾਲਾਂ ਦੀ ਦੇਖਭਾਲ ਕਰ
ਸਕਦੇ ਹਾਂ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।