Sunday , May 16 2021

ਦੇਖੋ ਲੱਕੜੀ ਤੋ ਕਾਗਜ ਕਿਵੇ ਬਣਦਾ !

ਕਾਗਜ ਦਾ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਰੋਲ ਹੈ।ਕਾਗਜ਼ ਤੋਂ ਬਿਨਾਂ ਸਾਡੇ ਕਈ ਕੰਮ ਅਧੂਰੇ ਹਨ।ਦੋਸਤੋ ਕਾਗਜ ਦੀ ਸਹਾਇਤਾ ਦੇ ਨਾਲ ਪੜ੍ਹਨ ਦਾ ਸਮਾਨ ਪੈਕਿੰਗ ਦਾ ਸਮਾਨ

ਅਤੇ ਨੋਟ ਆਦਿ ਬਣਾਏ ਜਾਂਦੇ ਹਨ।ਦੋਸਤੋ ਜੇਕਰ ਕਾਗਜ਼ ਨਾ ਹੋਵੇ ਤਾਂ ਅਸੀਂ ਆਪਣੇ ਆਪ ਨੂੰ ਅਧੂਰਾ ਮਹਿਸੂਸ ਕਰਦੇ ਹਾਂ।ਦੋਸਤੋ ਕਾਗਜ ਨੂੰ ਦਰੱਖਤ ਦੀ ਛਿੱਲ ਅਤੇ ਪਾਣੀ ਦੇ ਨਾਲ ਬਣਾਇਆ ਜਾਂਦਾ ਹੈ।

ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਫੈਕਟਰੀਆਂ ਦੇ ਵਿੱਚ ਕਾਗਜ਼ ਕਿਵੇਂ ਬਣਾਇਆ ਜਾਂਦਾ ਹੈ।ਦੋਸਤੋ ਕਾਗਜ ਬਣਾਉਣ ਦੇ ਲਈ ਉਹਨਾ ਪੌਦਿਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ ਜਿਨ੍ਹਾਂ ਦੀ ਵਿੱਚ ਰੇਸ਼ੇ ਜ਼ਿਆਦਾ

ਹੁੰਦੇ ਹਨ।ਬਹੁਤ ਸਾਰੇ ਰੇਸ਼ਿਆਂ ਨੂੰ ਕੱਢ ਲਿਆ ਜਾਂਦਾ ਹੈ ਅਤੇ ਫੈਕਟਰੀ ਦੇ ਵਿੱਚ ਕਾਗਜ਼ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਂਦੀ ਹੈ।ਸਭ ਤੋਂ ਪਹਿਲਾਂ ਇਹਨਾਂ ਨੂੰ ਛੋਟੇ-ਛੋਟੇ ਟੁੱਕੜਿਆਂ ਵਿੱਚ ਕੱਟ ਲਿਆ ਜਾਂਦਾ

ਹੈ ਅਤੇ ਫਿਰ ਇਨ੍ਹਾਂ ਨੂੰ ਸਾਫ ਕਰਨ ਦੀ ਪ੍ਰਕਿਰਿਆ ਸ਼ੁਰੂ ਹੁੰਦੀ ਹੈ।ਦਰੱਖਤ ਦੇ ਇਨ੍ਹਾਂ ਰੇਸ਼ਿਆਂ ਨੂੰ ਸਾਫ ਕਰਨ ਦੇ ਲਈ ਕੈਮੀਕਲ ਰੀਐਕਸ਼ਨ ਕੀਤੇ ਜਾਂਦੇ ਹਨ।ਜਦੋਂ ਇਹ ਸਾਫ ਹੋ ਜਾਂਦੇ ਹਨ ਤਾਂ ਇਹਨਾਂ

ਦੀ ਡੈਨਸ਼ਿਟੀ ਵਧਾਉਣ ਦੇ ਲਈ ਇਹਨਾਂ ਵਿੱਚ ਕੈਲਸ਼ੀਅਮ ਕਾਰਬੋਨੇਟ ਪਾਇਆ ਜਾਂਦਾ ਹੈ।ਇਸ ਤੋਂ ਬਾਅਦ ਇਹਨਾਂ ਦੇ ਵਿੱਚ ਬਹੁਤ ਸਾਰਾ ਪਾਣੀ ਮਿਲਾਇਆ ਜਾਂਦਾ ਹੈ ਅਤੇ ਇਨ੍ਹਾਂ ਨੂੰ ਵੱਡੀਆਂ ਵੱਡੀਆਂ

ਰੋਲਰ ਮਸ਼ੀਨਾ ਦੇ ਵਿੱਚ ਇਨ੍ਹਾਂ ਨੂੰ ਘੁਮਾਇਆ ਜਾਂਦਾ ਹੈ ਜਿਥੋ ਕਿ ਇਹ ਕਾਗਜ਼ ਤਿਆਰ ਹੁੰਦਾ ਹੈ।ਹੁਣ ਦੋਸਤੋ ਇਹਨਾਂ ਕਾਰਜ਼ਾਂ ਨੂੰ ਛੋਟੇ-ਛੋਟੇ ਪੀਸਾਂ ਦੇ ਵਿੱਚ ਕੱਟ ਕੇ ਫੈਕਟਰੀਆਂ ਦੇ ਵਿੱਚ ਪਹੁੰਚਾ ਦਿੱਤਾ ਜਾਂਦਾ

ਹੈ।ਇਸ ਤੋ ਬਾਅਦ ਇਸ ਨੂੰ ਚੀਜ਼ਾਂ ਬਣਾਉਣ ਦੇ ਲਈ ਵਰਤਿਆ ਜਾਂਦਾ ਹੈ।ਇਸ ਤਰ੍ਹਾਂ ਕਾਗਜ਼ ਬਣਾਇਆ ਜਾਂਦਾ ਹੈ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ

ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਸਵੇਰੇ ਉੱਠਕੇ ਘਰਦੇ ਦਰਵਾਜੇ ਤੇ ਕਰੋ ਇਹ ਕੰਮ ਘਰ ਭਰਜੇਗਾ ਪੈਸਿਆ ਨਾਲ !

ਦੋਸਤੋ ਹਰ ਇੱਕ ਇਨਸਾਨ ਥੋੜ੍ਹੀ ਜਿਹੀ ਮੂਲੀ ਵਿੱਚੋਂ ਖੁਸ਼ਹਾਲੀ ਚਾਹੁੰਦਾ ਹੈ।ਪਰ ਕਈ ਵਾਰ ਕੁਝ ਗ਼ਲਤੀਆਂ …

Leave a Reply

Your email address will not be published. Required fields are marked *