ਦੋਸਤੋ ਅੱਜ ਕੱਲ ਲੁੱਟ-ਖਸੁੱਟ ਦੀਆਂ ਵਾਰਦਾਤਾਂ ਕਾਫੀ ਜਿਆਦਾ ਵੱਧ ਗਈਆਂ ਹਨ।ਅਜਿਹਾ ਹੀ ਇੱਕ ਹੈਰਾਨੀ ਵਾਲਾ ਮਾਮਲਾ ਲੁਧਿਆਣਾ ਦੇ ਮਾਡਲ ਟਾਉਨ ਤੋਂ ਸਾਹਮਣੇ ਆਇਆ ਹੈ ਜਿਸ ਨੂੰ ਜਾਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ।
ਦੋਸਤੋ ਤੁਹਾਨੂੰ ਦੱਸ ਦੇਈਏ ਦੋ ਨੌਜਵਾਨਾਂ ਵੱਲੋਂ ਪੈਸਿਆਂ ਨਾਲ ਭਰਿਆ ਹੋਇਆ ਬੈਗ ਖੋਹ ਕੇ ਭੱਜਣ ਦੀ ਕੋਸ਼ਿਸ਼ ਕੀਤੀ,ਜਿਹਨਾਂ ਨੂੰ ਲੋਕਾਂ ਦੁਆਰਾ ਫੜ ਲਿਆ ਗਿਆ।ਪੈਸਿਆਂ ਨੂੰ ਖੋਹਣ ਦੇ ਚੱਕਰ ਵਿੱਚ ਦੋ ਨੌਜਵਾਨਾਂ ਨੇ ਇੱਕ ਵਿਅਕਤੀ ਦੇ ਗੁੱਟ ਉੱਤੇ ਡਾਟ ਮਾਰ ਦਿੱਤਾ
ਅਤੇ ਉਹ ਹਸਪਤਾਲ ਦੇ ਵਿੱਚ ਇਲਾਜ ਕਰਵਾ ਰਿਹਾ ਹੈ।ਲੋਕਾਂ ਦੁਆਰਾ ਇਹਨਾਂ ਦੋਵੇਂ ਨੌਜਵਾਨਾਂ ਨੂੰ ਫੜ ਕੇ ਬਹੁਤ ਜ਼ਿਆਦਾ ਕੁੱਟ ਮਾਰ ਕੀਤੀ।ਸਥਿਤੀ ਉਸ ਵੇਲੇ ਤਣਾਅਪੂਰਨ ਹੋ ਗਈ,ਜਦੋਂ ਗੁੱਸੇ ਵਿੱਚ ਆਏ ਲੋਕਾਂ ਨੇ ਪੁਲਿਸ ਦੀ ਗੱਡੀ ਨੂੰ ਘੇਰ ਲਿਆ।
ਲੋਕਾਂ ਦਾ ਕਹਿਣਾ ਹੈ ਕਿ ਇਹ ਦੋ ਨੌਜਵਾਨ ਪੈਸੇ ਲੈ ਕੇ ਫ਼ਰਾਰ ਹੋ ਰਹੇ ਸਨ ਅਤੇ ਇੱਕ ਵਿਅਕਤੀ ਨੂੰ ਇਨ੍ਹਾਂ ਨੇ ਜ਼ਖ਼ਮੀ ਕਰ ਦਿੱਤਾ।ਜਦੋਂ ਪੁਲਿਸ ਦੀ ਗੱਡੀ ਨੂੰ ਲੋਕਾਂ ਨੇ ਘੇਰਿਆ ਤਾਂ ਪੁਲਿਸ ਵੱਲੋਂ ਵੀ ਉਨ੍ਹਾਂ ਦੇ ਨਾਲ ਲੜਾਈ ਕੀਤੀ ਗਈ।ਇਸ ਤਰ੍ਹਾਂ ਸਥਿਤੀ ਕਾਫ਼ੀ ਤਨਾਅਪੂਰਨ ਦਿਖਾਈ ਦੇ ਰਹੀ ਸੀ।ਇਸ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰ ਸਕਦੇ ਹੋ।