ਦੋਸਤੋ ਬਹੁਤ ਸਾਰੇ ਲੋਕਾਂ ਦੇ ਪਰਲ ਕੰਪਨੀ ਦੇ ਵਿੱਚ ਪੈਸੇ ਫੱਸੇ ਹੋਏ ਹਨ।ਤੁਹਾਨੂੰ ਦੱਸ ਦਈਏ ਇਹ ਕੰਪਨੀ ਲੋਕਾਂ ਦੇ ਪੈਸੇ ਨੂੰ ਇਨਵੈਸਟ ਕਰਦੀ ਸੀ।ਪਰ ਇਸ ਉੱਤੇ ਇੱਕ ਕੇਸ ਹੋਣ ਕਾਰਨ ਜਿੰਨੇ ਵੀ ਲੋਕਾਂ ਦੇ ਪੈਸੇ ਸਨ ਉਹ ਸਰਕਾਰ ਨੇ ਜ਼ਬਤ ਕਰ ਲਏ।
ਹੁਣ ਲੋਕਾਂ ਦੁਆਰਾ ਸਰਕਾਰ ਕੋਲੋਂ ਆਪਣੇ ਪੈਸਿਆਂ ਦੀ ਮੰਗ ਕੀਤੀ ਗਈ ਸੀ।ਸੇਵੀ ਵੱਲੋਂ ਲੋਕਾਂ ਨੂੰ ਆਪਣੇ ਡਾਕੂਮੈਂਟ ਆਨਲਾਈਨ ਭੇਜਣ ਲਈ ਕਿਹਾ ਸੀ ਅਤੇ ਬਹੁਤ ਸਾਰੇ ਲੋਕਾਂ ਨੇ ਆਪਣੇ ਡਾਕੂਮੈਂਟ ਭੇਜੇ ਸਨ।ਤੁਹਾਨੂੰ ਦੱਸ ਦਈਏ ਕਿ ਸੇਵੀ ਵੱਲੋਂ ਇਹਨਾਂ ਡਾਕੂਮੈਂਟ ਦੀ ਵੈਰੀਫਿਕੇਸ਼ਨ ਕਰ ਕੇ ਉਹਨਾਂ ਦੇ ਮੋਬਾਇਲ ਨੰਬਰਾਂ ਤੇ ਮੈਸੇਜ ਭੇਜੇ ਜਾ ਰਹੇ ਹਨ।
ਤੁਹਾਨੂੰ ਦੱਸ ਦਈਏ ਕਿ ਹੁਣ ਸਰਕਾਰ ਵੱਲੋਂ ਇਹਨਾਂ ਲੋਕਾਂ ਨੂੰ ਸਾਰੇ ਪੈਸੇ ਵਾਪਸ ਕੀਤੇ ਜਾਣਗੇ। ਮੁੱਖਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਪਰਲ ਕੰਪਨੀ ਦੇ ਜਿੰਨੇ ਵੀ ਰੈਸਟੋਰੈਂਟ ਜਿੰਨੀ ਵੀ ਪਰੋਪਰਟੀ ਹੈ ਉਸ ਨੂੰ ਵੇਚ ਕੇ ਲੋਕਾਂ ਨੂੰ ਭੁਗਤਾਨ ਕੀਤਾ ਜਾਵੇਗਾ।
ਇਸ ਤਰ੍ਹਾਂ ਸਰਕਾਰ ਵੱਲੋਂ ਬਹੁਤ ਹੀ ਵੱਡਾ ਉਪਰਾਲਾ ਲੋਕਾਂ ਦੇ ਲਈ ਕੀਤਾ ਜਾ ਰਿਹਾ ਹੈ ਤਾਂ ਜੋ ਉਨ੍ਹਾਂ ਨੂੰ ਪਿਆ ਘਾਟਾ ਪੂਰਾ ਹੋ ਸਕੇ।ਜਿਹੜੇ ਵੀ ਲੋਕ ਦੇ ਪਰਲ ਕੰਪਨੀ ਦੇ ਵਿੱਚ ਪੈਸੇ ਫਸੇ ਹੋਏ ਹਨ ਉਹ ਇਸ ਦਾ ਲਾਭ ਲੈ ਸਕਦੇ ਹਨ।ਇਸ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੀ ਵੀਡੀਓ ਤੇ ਕਲਿੱਕ ਕਰ ਸਕਦੇ ਹੋ।