ਜਲੰਧਰ ਤੋਂ ਇੱਕ ਬਹੁਤ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ।ਦਰਅਸਲ ਇੱਥੇ ਇੱਕ ਸ਼ੁੱਭਮ ਨਾਂ ਦਾ ਲੜਕਾ ਜੋ ਕਿ ਝਾਕੀਆਂ ਵਿੱਚ ਲੜਕੀ ਬਣ ਕੇ ਲੋਕਾਂ ਦਾ ਮਨੋਰੰਜਨ ਕਰਦਾ ਸੀ। ਉਸ ਨੂੰ ਅਰਜਨ ਨਾਂ ਦੇ ਇੱਕ ਲੜਕੇ ਦੇ
ਨਾਲ ਪਿਆਰ ਹੋ ਜਾਂਦਾ ਹੈ।ਜਿਸ ਤੋਂ ਬਾਅਦ ਹੀ ਸ਼ੁੱਭਮ ਅਤੇ ਅਰਜਨ ਪ੍ਰੇਮ ਸਬੰਧ ਵਿੱਚ ਆ ਜਾਂਦੇ ਹਨ।ਤੁਹਾਨੂੰ ਦੱਸ ਦਈਏ ਕਿ ਸ਼ੁੱਭਮ ਨੇ ਆਪ੍ਰੇਸ਼ਨ ਕਰਵਾ ਲਿਆ ਅਤੇ ਲੜਕੀ ਬਣ ਗਈ।ਉਸਨੇ ਆਪਣਾ ਨਾਮ ਜੀਆ ਰੱਖ ਲਿਆ।ਜਿਸ ਤੋਂ ਬਾਅਦ ਉਹਨਾਂ ਦੋਹਾਂ ਨੇ ਵਿਆਹ ਕਰਵਾ
ਲਿਆ।ਇਹ ਸਭ ਦੇਖ ਕੇ ਦੋਹਾਂ ਦੇ ਮਾਪਿਆਂ ਨੇ ਉਨ੍ਹਾਂ ਦੋਹਾਂ ਨੂੰ ਬੇਦਖਲ ਕਰ ਦਿੱਤਾ।ਫਿਰ ਇਹ ਦੋਵੇਂ ਕਿਰਾਏ ਦੇ ਮਕਾਨ ਵਿੱਚ ਰਹਿਣ ਲੱਗ ਪਏ।ਕੁਝ ਸਮੇਂ ਬਾਅਦ ਜੀਆ ਅਰਜਨ ਨੂੰ ਆਪਣੇ ਘਰ ਲੈ ਕੇ ਆ ਗਈ ਅਤੇ ਉਹ ਦੋਵੇਂ ਉੱਥੇ ਰਹਿਣ ਲੱਗ ਪਏ।ਤੁਹਾਨੂੰ ਦੱਸ ਦਈਏ
ਕਿ ਕੁਝ ਦਿਨ ਪਹਿਲਾਂ ਅਰਜਨ ਆਪਣੇ ਮਾਪਿਆਂ ਦੇ ਘਰ ਆਇਆ,ਜਿਸ ਤੋਂ ਬਾਅਦ ਉਹ ਵਾਪਸ ਆ ਜੀਆ ਦੇ ਕੋਲ ਨਹੀਂ ਗਿਆ। ਜੀਆ ਆਪਣੇ ਘਰ ਵਾਲਿਆਂ ਨੂੰ ਲੈ ਕੇ ਅਰਜਨ ਦੇ ਮਾਪਿਆਂ ਦੇ ਘਰ ਪਹੁੰਚੀ ਅਤੇ ਉਥੇ ਹੰਗਾਮਾ ਕਰ ਰਹੀ ਹੈ।ਪਰ ਉਸ ਦੇ
ਘਰਦਿਆਂ ਦਾ ਕਹਿਣਾ ਹੈ ਕਿ ਅਰਜਨ ਇੱਥੇ ਨਹੀਂ ਹੈ।ਇਸ ਤਰ੍ਹਾਂ ਇਹ ਮਾਮਲਾ ਕਾਫੀ ਜ਼ਿਆਦਾ ਪੇਚੀਦਾ ਹੋ ਗਿਆ ਹੈ। ਪੁਲੀਸ ਵੱਲੋਂ ਆਪਣੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਅਰਜੁਨ ਨੂੰ ਲੱਭਿਆ ਜਾ ਰਿਹਾ ਹੈ।ਹੋਰ ਜਾਣਕਾਰੀ ਲੈਣ ਦੇ ਲਈ ਹੇਠ ਦਿੱਤੀ
ਵੀਡੀਓ ਤੇ ਕਲਿੱਕ ਕਰ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।