ਦੋਸਤੋ ਅੱਜਕੱਲ੍ਹ ਲੁੱਟਾਂ ਖੋਹਾਂ ਦੇ ਮਾਮਲੇ ਕਾਫੀ ਜ਼ਿਆਦਾ ਵੱਧ ਗਏ ਹਨ।ਜਿਨ੍ਹਾਂ ਕਾਰਨ ਆਮ ਲੋਕਾਂ ਨੂੰ ਕਾਫੀ ਮੁਸ਼ਕਲਾਂ ਆਉਂਦੀਆਂ ਹਨ।ਲੋਕਾਂ ਦਾ ਕਾਫੀ ਨੁਕਸਾਨ ਵੀ ਹੋ ਜਾਂਦਾ ਹੈ।ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਅਜਿਹੇ ਲੁਟੇਰਿਆਂ ਉਤੇ ਨੱਥ ਪਾਈ ਜਾਵੇ ਅਤੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।ਦੋਸਤੋ ਇੱਕ ਅਜਿਹਾ ਹੀ ਮਾਮਲਾ ਸ਼ਾਹਕੋਟ ਦੇ ਆਜ਼ਾਦ ਨਗਰ ਤੋਂ
ਸਾਹਮਣੇ ਆ ਰਿਹਾ ਹੈ।ਜਿੱਥੇ ਕਿ ਇੱਕ ਗਲੀ ਦੇ ਵਿੱਚ ਦੋ ਔਰਤਾਂ ਜਾ ਰਹੀਆਂ ਹੁੰਦੀਆਂ ਹਨ।ਇੱਕ ਔਰਤ ਦੇ ਕੋਲ ਬੈਗ ਸੀ ਜਿਸ ਉੱਤੇ ਇੱਕ ਲੁਟੇਰੇ ਦੀ ਨਜ਼ਰ ਚੱਲੀ ਜਾਂਦੀ ਹੈ।ਗਲੀ ਸੁੰਨ ਸਾਨ ਵੇਖਦੇ ਹੋਏ ਲੁਟੇਰੇ ਨੇ ਮਹਿਲਾ ਦੇ ਹੱਥ ਵਿੱਚ ਫੜਿਆ ਬੈਗ ਖਿੱਚ ਲਿਆ।ਜਿਸ ਕਾਰਨ ਔਰਤ ਬਹੁਤ ਬੁਰੀ ਤਰ੍ਹਾਂ ਡਿੱਗ ਜਾਂਦੀ ਹੈ। ਔਰਤ ਬੁਰੀ ਤਰ੍ਹਾਂ ਡਿੱਗ ਜਾਂਦੀ ਹੈ ਕਿਉਂਕਿ
ਉਸਨੇ ਆਪਣਾ ਬੈਗ ਛੱਡਿਆ ਨਹੀਂ ਸੀ। ਪਰ ਉਹ ਲੁਟੇਰਾ ਬੈਗ ਖੋਹ ਕੇ ਫ਼ਰਾਰ ਹੋ ਜਾਂਦਾ ਹੈ।ਦੱਸ ਦੇਈਏ ਕਿ ਮਹਿਲਾ ਕਾਫੀ ਜ਼ਿਆਦਾ ਜ਼ਖਮੀ ਹੋ ਜਾਂਦੀ ਹੈ ਅਤੇ ਉਸ ਦੇ ਸਿਰ ਉਤੇ ਗੰਭੀਰ ਸੱਟਾਂ ਲੱਗ ਜਾਦੀਆ ਹਨ।ਪਹਿਲਾਂ ਉਸ ਨੂੰ ਸ਼ਾਹਕੋਟ ਦੇ ਇੱਕ ਹਸਪਤਾਲ ਵਿੱਚ ਮੁੱਢਲੀ ਸਹਾਇਤਾ ਦਿੱਤੀ ਜਾਂਦੀ ਹੈ ਅਤੇ ਫਿਰ ਜਲੰਧਰ ਦੇ ਲਈ ਰੈਫਰ ਕਰ ਦਿੱਤਾ ਜਾਂਦਾ ਹੈ।
ਦੱਸ ਦੇਈਏ ਕਿ ਇਸ ਘਟਨਾ ਦੀਆਂ ਤਸਵੀਰਾਂ ਸੀ ਸੀ ਟੀ ਵੀ ਕੈਮਰੇ ਦੇ ਵਿੱਚ ਕੈਦ ਹੋ ਗਈਆਂ ਜੋ ਕਿ ਹੁਣ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ।ਲੋਕਾਂ ਦੁਆਰਾ ਪ੍ਰਸ਼ਾਸਨ ਅੱਗੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ। ਪੁਲਿਸ ਵੱਲੋਂ ਆਪਣੀ ਕਾਰਵਾਈ ਕੀਤੀ ਜਾ ਰਹੀ ਹੈ।ਇਸ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੀ ਵੀਡੀਓ ਤੇ ਕਲਿੱਕ ਕਰਕੇ ਜਾਣਕਾਰੀ ਲੈ ਸਕਦੇ ਹੋ।
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ