ਦੋਸਤੋ ਬਹੁਤ ਸਾਰੇ ਲੋਕ ਆਪਣੇ ਚਿਹਰੇ ਨੂੰ ਖੂਬਸੂਰਤ ਬਣਾਉਣ ਲਈ ਕਈ ਤਰ੍ਹਾਂ ਦੇ ਪ੍ਰੋਡਕਟ ਇਸਤੇਮਾਲ ਕਰਦੇ ਹਨ।ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਨੁਸਖਾ ਦੱਸਣ ਜਾ ਰਹੇ ਹਾਂ,ਜਿਸ ਨਾਲ ਤੁਸੀਂ ਆਪਣੇ ਚਿਹਰੇ ਤੇ ਇੱਕ ਨਿਖ਼ਾਰ ਅਤੇ ਗਲੋਂ ਪੈਦਾ ਕਰ ਸਕਦੇ ਹੋ।
ਇਸ ਨੁਸਖੇ ਨੂੰ ਤਿਆਰ ਕਰਨ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਰਾਤ ਦੇ ਸਮੇਂ ਚਾਰ ਬਦਾਮ ਭਿਉਂ ਕੇ ਰੱਖ ਲੈਣੇ ਹਨ।ਫਿਰ ਤੁਸੀਂ ਇਸ ਦੇ ਛਿਲਕੇ ਉਤਾਰ ਦੇਵੋ ਅਤੇ ਚੰਗੀ ਤਰ੍ਹਾਂ ਇਹਨਾਂ ਦਾ ਪੇਸਟ ਤਿਆਰ ਕਰ ਲਵੋ।
ਇਸ ਵਿੱਚ ਤੁਸੀਂ ਦੋ ਚਮਚ ਕੱਚਾ ਦੁੱਧ ਪਾ ਕੇ ਇਸ ਦਾ ਪੇਸਟ ਤਿਆਰ ਕਰ ਲੈਣਾ ਹੈ। ਰਾਤ ਸੌਣ ਸਮੇਂ ਤੁਸੀਂ ਇਸ ਨੂੰ ਆਪਣੇ ਚਿਹਰੇ ਤੇ ਲਗਾ ਕੇ ਸੌਂ ਜਾਣਾ ਹੈ ਅਤੇ ਸਵੇਰੇ ਤੁਸੀਂ ਆਪਣੇ ਚਿਹਰੇ ਨੂੰ ਸਾਫ਼ ਕਰ ਲੈਣਾ ਹੈ।
ਇਸ ਤਰ੍ਹਾਂ ਜੇਕਰ ਤੁਸੀਂ ਦੋ ਹਫ਼ਤੇ ਲਗਾਤਾਰ ਕਰਦੇ ਹੋ ਤਾਂ ਤੁਹਾਨੂੰ ਬਹੁਤ ਹੀ ਵਧੀਆ ਰਿਜਲਟ ਦੇਖਣ ਨੂੰ ਮਿਲਣਗੇ। ਸੋ ਦੋਸਤੋ ਜੇਕਰ ਤੁਸੀਂ ਵੀ ਆਪਣੇ ਚਿਹਰੇ ਨੂੰ ਖੂਬਸੂਰਤ ਬਣਾਉਣਾ ਚਾਹੁੰਦੇ ਹੋ ਤਾਂ ਇਸ ਨੁਸਖ਼ੇ ਦਾ ਇਸਤੇਮਾਲ ਜ਼ਰੂਰ ਕਰ ਕੇ ਵੇਖੋ।