ਦੋਸਤੋ ਅੱਜ ਅਸੀਂ ਤੁਹਾਨੂੰ ਸਿਹਤ ਲਈ ਬਹੁਤ ਹੀ ਫਾਇਦੇਮੰਦ ਸਰੋਂ ਦਾ ਸਾਗ ਬਣਾਉਣਾ ਦੱਸਾਂਗੇ।ਸਭ ਤੋਂ ਪਹਿਲਾਂ ਅਸੀਂ ਸਰੋਂ ਦਾ ਸਾਗ,200 ਗ੍ਰਾਮ ਪਾਲਕ,ਬਾਥੂ ਲੈ ਲਵਾਂਗੇ।ਇਨ੍ਹਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਪਾਣੀ ਦੇ ਨਾਲ ਧੋ ਕੇ ਬਾਰੀਕ ਕੱਟ ਲਵਾਂਗੇ।ਹੁਣ ਦੋਸਤੋ ਅਸੀਂ ਚੁੱਲ੍ਹੇ ਉੱਤੇ ਇੱਕ ਪਤੀਲੇ ਦੇ ਵਿੱਚ ਇੱਕ
ਗਲਾਸ ਪਾਣੀ ਪਾ ਕੇ ਗਰਮ ਹੋਣ ਦੇ ਲਈ ਰੱਖ ਦੇਵਾਂਗੇ।ਇਸ ਵਿੱਚ ਕੱਟੀ ਹੋਈ ਹਰੀ ਸਬਜ਼ੀ,ਬਰੀਕ ਕੱਟਿਆ ਲਸਣ ਅਦਰਕ ਅਤੇ ਹਰੀ ਮਿਰਚ ਪਾ ਦੇਵਾਂਗੇ।ਜਦੋਂ ਇਹ ਥੋੜ੍ਹਾ ਗੱਲ ਜਾਵੇ ਤਾਂ ਇਸ ਵਿੱਚ ਸਵਾਦ ਅਨੁਸਾਰ ਨਮਕ ਪਾ ਦੇਵਾਂਗੇ। ਜਦੋਂ ਸਾਗ ਚੰਗੀ ਤਰ੍ਹਾਂ ਰਿੱਝ ਜਾਵੇ ਤਾਂ ਅਸੀਂ ਉਸ ਵਿੱਚ ਥੋੜਾ ਜਿਹਾ ਦੇਸੀ ਘਿਓ
ਅਤੇ ਮੱਕੀ ਦਾ ਆਟਾ ਪਾ ਕੇ ਇਸ ਨੂੰ ਘੋਟ ਲਵਾਂਗੇ।ਸਾਗ ਚੰਗੀ ਤਰ੍ਹਾਂ ਤਿਆਰ ਹੋ ਜਾਵੇਗਾ ਦੂਜੇ ਪਾਸੇ ਅਸੀਂ ਤੜਕੇ ਦੀ ਤਿਆਰੀ ਕਰ ਲਵਾਂਗੇ।ਦੋਸਤੋ ਤੜਕੇ ਦੇ ਲਈ ਅਸੀਂ ਪਿਆਜ ਹਰੀ ਮਿਰਚ ਥੋੜ੍ਹਾ ਜਿਹਾ ਲਸਣ ਅਤੇ ਟਮਾਟਰ ਦਾ ਇਸਤੇਮਾਲ ਕਰਾਂਗੇ।ਤੜਕੇ ਨੂੰ ਅਸੀਂ ਦੇਸੀ ਘਿਓ ਦੇ ਵਿੱਚ
ਲਗਾ ਸਕਦੇ ਹਾਂ।ਇਸ ਤਰ੍ਹਾਂ ਸਾਡਾ ਸਾਗ ਬਹੁਤ ਹੀ ਸਵਾਦਿਸ਼ਟ ਅਤੇ ਸਿਹਤ ਦੇ ਲਈ ਬਹੁਤ ਹੀ ਵਧੀਆ ਬਣ ਕੇ ਤਿਆਰ ਹੋ ਜਾਵੇਗਾ।ਸੋ ਦੋਸਤੋ ਇਸ ਤਰ੍ਹਾਂ ਸਰਦੀਆਂ ਦੇ ਵਿੱਚ ਬਣਾ ਕੇ ਜ਼ਰੂਰ ਖਾਓ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ
ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।