ਦੋਸਤੋ ਹਰ ਇੱਕ ਇਨਸਾਨ ਖੂਬਸੂਰਤ ਵਾਲ ਚਾਹੁੰਦਾ ਹੈ।ਅੱਜ ਕੱਲ ਦੇ ਸਮੇਂ ਵਿੱਚ ਵਾਲਾਂ ਨਾਲ ਸੰਬੰਧਿਤ ਕਈ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ। ਜਿਵੇਂ ਕਿ ਦੋਸਤੋਂ ਵਾਲ ਝੜਨਾਂ ਵਾਲ, ਕਮਜ਼ੋਰ ਹੋਣਾ ਆਦਿ।ਦੋਸਤ ਵਾਲਾਂ ਦੀਆਂ ਸਮੱਸਿਆਵਾਂ ਨੂੰ ਖ਼ਤਮ ਕਰਨ ਦੇ ਲਈ ਅੱਜ
ਅਸੀਂ ਤੁਹਾਨੂੰ ਇੱਕ ਬਹੁਤ ਹੀ ਬਿਹਤਰੀਨ ਨੁਸਖਾ ਦੱਸਣ ਜਾ ਰਹੇ ਹਾਂ।ਇਸ ਨੂੰ ਤਿਆਰ ਕਰਨ ਦੇ ਲਈ ਸਭ ਤੋਂ ਪਹਿਲਾਂ ਅਸੀਂ ਇੱਕ ਲੋਹੇ ਦੀ ਕੜਾਹੀ ਲਵਾਂਗੇ।ਇਸ ਵਿੱਚ ਤੁਸੀਂ ਆਪਣੀ ਲੋੜ ਅਨੁਸਾਰ ਸਰ੍ਹੋਂ ਦਾ ਤੇਲ ਲੈ ਲਵੋ ਅਤੇ ਇਸ ਨੂੰ ਹਲਕੀ ਗੈਸ ਤੇ ਗਰਮ ਕਰਨਾ ਸ਼ੁਰੂ ਕਰ ਦਿਓ।
ਇਸ ਵਿੱਚ ਤੁਸੀਂ ਦੋ ਚਮਚ ਕਲੋਂਜੀ ਦੋ ਚਮਚ ਮੇਥੀ ਦਾਣੇ ਦੇ ਪਾ ਦੇਵੋ ਅਤੇ ਚੰਗੀ ਤਰ੍ਹਾਂ ਇਸ ਤੇਲ ਨੂੰ ਪਕਾਉਣਾ ਸ਼ੁਰੂ ਕਰ ਲਵੋ। ਜਦੋਂ ਤੇਲ ਚੰਗੀ ਤਰ੍ਹਾਂ ਪੱਕ ਜਾਵੇ ਤਾਂ ਅਸੀਂ ਇਸ ਵਿੱਚ ਦੋ ਚਮਚ ਹਰਬਲ ਮਹਿੰਦੀ ਦੇ ਪਾ ਦੇਵਾਂਗੇ।ਜਦੋਂ ਤੱਕ ਇਹ ਨੁਸਖਾ ਪੂਰੀ ਤਰ੍ਹਾਂ ਬਣ ਕੇ ਤਿਆਰ ਨਾ ਹੋਵੇ ਉਦੋਂ ਤੱਕ ਅਸੀਂ ਗੈਸ
ਬੰਦ ਨਹੀਂ ਕਰਾਂਗੇ,ਗੈਸ ਨੂੰ ਬਿਲਕੁਲ ਧੀਂਮੀ ਰਖਾਂਗੇ।ਦੋ ਉਬਾਲੇ ਆਉਣ ਤੋਂ ਬਾਅਦ ਅਸੀਂ ਤੇਲ ਨੂੰ ਕੜਾਹੀ ਦੇ ਵਿੱਚ ਪਿਆ ਰਹਿਣ ਦੇਵਾਂਗੇ ਅਤੇ ਠੰਡਾ ਕਰ ਲਵਾਂਗੇ। ਇਸ ਤੋਂ ਬਾਅਦ ਇਸਨੂੰ ਛਾਣ ਕੇ ਤੁਸੀਂ ਕੱਚ ਦੇ ਬਰਤਨ ਵਿੱਚ ਸਟੋਰ ਕਰ ਕੇ ਰੱਖ ਲਵੋ।ਇਸ ਤੇਲ ਦੇ ਨਾਲ ਅਸੀਂ ਆਪਣੇ ਸਿਰ ਦੇ ਵਿੱਚ
ਚੰਗੀ ਤਰ੍ਹਾਂ ਮਸਾਜ ਕਰਨੀ ਹੈ।ਇਸ ਦਾ ਇਸਤੇਮਾਲ ਤੁਸੀਂ ਰੋਜ਼ਾਨਾ ਵੀ ਕਰ ਸਕਦੇ ਹੋ ਅਤੇ ਹਰਬਲ ਸ਼ੈਂਪੂ ਦੇ ਨਾਲ ਆਪਣਾ ਸਿਰ ਧੋਣਾ ਹੈ।ਇਸ ਤੇਲ ਦੇ ਇਸਤੇਮਾਲ ਦੇ ਨਾਲ ਵਾਲ ਮਜ਼ਬੂਤ ਅਤੇ ਲੰਬੇ ਹੋਣੇ ਸ਼ੁਰੂ ਹੋ ਜਾਣਗੇ।ਸੋ ਦੋਸਤੋ ਇਸ ਦਾ ਇਸਤੇਮਾਲ ਜਰੂਰ ਕਰੋ। ਇਹ ਜਾਣਕਾਰੀ ਸੋਸਲ
ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।