ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਇੱਕ ਅਜਿਹੀ ਖ਼ਬਰ ਜਿਸ ਨੂੰ ਸੁਣ ਕੇ ਤੁਸੀਂ ਬਿਲਕੁਲ ਹੀ ਹੈਰਾਨ ਹੋ ਜਾਓਗੇ। ਆਪਣੇ 90 ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ, ਬ੍ਰਿਟੇਨ ਦੇ ਚੈਸਟਰ ਚਿੜੀਆਘਰ ਵਿੱਚ ਇੱਕ ਆਰਡਵਰਕ ਦਾ ਜਨਮ ਹੋਇਆ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜ਼ੂ ਨੇ ਦੱਸਿਆ ਕਿ ਜਨਮੀ ਅਰਡਵਰਕ ਮਾਦਾ ਹੈ। ਇਸ ਦਾ ਨਾਂ ਹੈਰੀ ਪੋਟਰ ਸੀਰੀਜ਼ ਦੇ ਕਿਰਦਾਰ ਡੌਬੀ ਦੇ ਨਾਂ ‘ਤੇ ਰੱਖਿਆ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਅਰਡਵਰਕਸ ਉਪ-ਸਹਾਰਨ ਅਫਰੀਕਾ ਵਿੱਚ ਪਾਏ ਜਾਂਦੇ ਹਨ, ਜਿੱਥੇ
ਖੇਤੀਬਾੜੀ ਵਿਕਾਸ ਦੇ ਨਤੀਜੇ ਵਜੋਂ ਉਨ੍ਹਾਂ ਦੇ ਨਿਵਾਸ ਸਥਾਨ ਨੂੰ ਤਬਾਹ ਕੀਤਾ ਜਾ ਰਿਹਾ ਹੈ। ਚਿੜੀਆਘਰ ਨੇ ਆਪਣੀ ਵੈੱਬਸਾਈਟ ‘ਤੇ ਦੱਸਿਆ ਹੈ ਕਿ ਬੇਬੀ ਆਰਡਵਰਕ ਦੇ ਕੰਨ ਵੱਡੇ-ਵੱਡੇ ਹਨ, ਵਾਲਾਂ ਤੋਂ ਬਿਨਾਂ ਝੁਰੜੀਆਂ ਵਾਲੀ ਚਮੜੀ ਅਤੇ ਵੱਡੇ ਪੰਜੇ ਹਨ।
ਉਸ ਦਾ ਬਹੁਤ ਧਿਆਨ ਰੱਖਿਆ ਜਾ ਰਿਹਾ ਹੈ। ਹਰ ਕੁਝ ਘੰਟਿਆਂ ਬਾਅਦ ਉਸ ਨੂੰ ਖਾਣਾ ਦਿੱਤਾ ਜਾਂਦਾ ਹੈ ਅਤੇ ਮਾਹਿਰਾਂ ਦੀ ਟੀਮ ਲਗਾਤਾਰ ਉਸ ਦੀ ਨਿਗਰਾਨੀ ਕਰ ਰਹੀ ਹੈ। ਇਸ ਚਿੜੀਆਘਰ ਦੇ 90 ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਇੱਕ
ਆਰਡਵਰਕ ਦਾ ਜਨਮ ਹੋਇਆ ਹੈ, ਇਸ ਲਈ ਇਹ ਆਰਡਵਰਕ ਪ੍ਰੇਮੀਆਂ ਲਈ ਇੱਕ ਸ਼ਾਨਦਾਰ ਪਲ ਹੈ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ
ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।