ਦੋਸਤੋ ਬਹੁਤ ਸਾਰੇ ਲੋਕਾਂ ਨੂੰ ਸਫੈਦ ਵਾਲਾਂ ਦੀ ਸਮੱਸਿਆ ਅੱਜਕਲ੍ਹ ਕਾਫੀ ਜ਼ਿਆਦਾ ਪਰੇਸ਼ਾਨ ਕਰ ਰਹੀ ਹੈ।ਅੱਜ ਅਸੀਂ ਤੁਹਾਨੂੰ ਇੱਕ ਘਰੇਲੂ ਨੁਸਖਾ ਦੱਸਣ ਜਾ ਰਹੇ ਹਾਂ ਜਿਸ ਦਾ ਇਸਤੇਮਾਲ ਕਰਕੇ ਤੁਸੀਂ ਵਾਲਾਂ ਨੂੰ ਕਾਲਾ ਕਰ ਸਕਦੇ ਹੋ।ਸਭ ਤੋਂ ਪਹਿਲਾਂ ਤੁਸੀ ਇੱਕ ਲੋਹੇ ਦੀ ਕੜਾਹੀ ਲਵੋ ਅਤੇ ਉਸ ਨੂੰ ਗੈਸ ਉੱਤੇ ਰੱਖ ਦੇਵੋ।
ਇਸ ਵਿੱਚ ਤੁਸੀਂ ਆਪਣੀ ਲੋੜ ਅਨੁਸਾਰ ਸਰ੍ਹੋਂ ਦਾ ਤੇਲ ਪਾ ਦੇਵੋ।ਹੁਣ ਤੁਸੀਂ ਇੱਕ ਚਮਚ ਕਲੋਂਜੀ,ਇੱਕ ਚੱਮਚ ਮੇਥੀ ਦਾਣਾ ਅਤੇ 1 ਚੱਮਚ ਹਰੀ ਮਹਿੰਦੀ ਪਾ ਕੇ ਇਸ ਨੂੰ ਪਕਾਉਣਾ ਸ਼ੁਰੂ ਕਰ ਦੇਵੋ।ਇਸ ਨੂੰ ਤੁਸੀਂ ਹਲਕੀ ਗੈਸ ਤੇ ਉਦੋਂ ਤੱਕ ਪਕਾਓ ਜਦੋਂ ਤੱਕ ਇਹ ਤੇਲ ਕਾਲਾ ਨਾ ਹੋ ਜਾਵੇ।
ਜਦੋਂ ਇਹ ਤਿਆਰ ਹੋ ਜਾਵੇ ਤਾਂ ਤੁਸੀਂ ਇਸ ਨੂੰ ਥੋੜ੍ਹਾ ਠੰਡਾ ਕਰਕੇ ਛਾਣ ਲਵੋ।ਇਸ ਨੁਸਖੇ ਨੂੰ ਤੁਸੀਂ ਕੱਚ ਦੇ ਬਰਤਨ ਵਿੱਚ ਸਟੋਰ ਕਰ ਕੇ ਰੱਖ ਸਕਦੇ ਹੋ।ਇਸ ਨੂੰ ਤੁਸੀਂ ਆਪਣੇ ਸਫ਼ੇਦ ਵਾਲਾ ਉਤੇ ਲੱਗਾ ਕਿ ਇੱਕ ਦੋ ਘੰਟੇ ਰੱਖਣਾ ਹੈ ਕਿ ਬਾਅਦ ਵਿੱਚ ਤੁਸੀਂ ਪਾਣੀ ਦੇ ਨਾਲ ਇਸ ਨੂੰ ਧੋ ਲੈਣਾ ਹੈ।
ਵਾਲ ਕਾਲੇ ਕਰਨ ਦਾ ਸਭ ਤੋਂ ਆਸਾਨ ਅਤੇ ਘੱਟ ਟੈਮ ਲੈਣ ਵਾਲਾ ਦੇਸੀ ਨੁਸਖਾ
ਇਸ ਨੂੰ ਤੁਸੀਂ ਹਫ਼ਤੇ ਦੇ ਵਿੱਚ ਦੋ ਤਿੰਨ ਵਾਰ ਜ਼ਰੂਰ ਇਸਤੇਮਾਲ ਕਰੋ।ਤੁਹਾਡੇ ਸਫੇਦ ਵਾਲ ਕਾਲੇ ਹੋਣੇ ਸ਼ੁਰੂ ਹੋ ਜਾਣਗੇ।ਸੋ ਦੋਸਤੋ ਇਸ ਨੁਸਖ਼ੇ ਦਾ ਇਸਤੇਮਾਲ ਜਰੂਰ ਕਰ ਕੇ ਵੇਖੋ।ਹੋਰ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੀ ਵੀਡੀਓ ਤੇ ਕਲਿੱਕ ਕਰ ਸਕਦੇ ਹੋ।