ਦੋਸਤੋ ਬਹੁਤ ਸਾਰੇ ਲੋਕਾਂ ਦੀ ਇੱਛਾ ਹੁੰਦੀ ਹੈ ਕਿ ਉਹਨਾਂ ਦੇ ਵਾਲ ਸਿਲਕੀ ਅਤੇ ਸ਼ਾਇਨੀ ਦਿਖਾਈ ਦੇਣ।ਵਾਲਾਂ ਨੂੰ ਸਿੱਧਾ ਅਤੇ ਸ਼ਾਇਨਿੰਗ ਬਣਾਉਣ ਦੇ ਲਈ ਲੋਕ ਬਿਊਟੀ ਪਾਰਲਰ ਦੇ ਵਿੱਚ ਜਾਕੇ ਟਰੀਟਮੈਂਟ ਕਰਵਾਉਂਦੇ ਹਨ।ਪਰ ਦੋਸਤੋ ਕੈਮੀਕਲ ਪ੍ਰੋਡਕਟਾਂ ਦਾ
ਇਸਤੇਮਾਲ ਸਾਡੇ ਵਾਲਾਂ ਨੂੰ ਖਰਾਬ ਕਰ ਦਿੰਦਾ ਹੈ।ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਨੁਸਖਾ ਦੱਸਾਂਗੇ ਜਿਸ ਦਾ ਇਸਤੇਮਾਲ ਕਰਕੇ ਤੁਸੀਂ ਆਪਣੇ ਵਾਲਾਂ ਦੇ ਵਿੱਚ ਸ਼ਾਇਨਿੰਗ ਅਤੇ ਖੂਬਸੂਰਤੀ ਪੈਦਾ ਕਰ ਸਕਦੇ ਹੋ।ਇਸ ਹੇਅਰ ਮਾਸਕ ਨੂੰ ਤਿਆਰ ਕਰਨ ਦੇ ਲਈ
ਸਭ ਤੋਂ ਪਹਿਲਾਂ ਤੁਸੀਂ ਇੱਕ ਕੇਲਾ ਲਵੋ ਅਤੇ ਉਸ ਦੇ ਟੁਕੜੇ ਕਰਕੇ ਕਟੋਰੇ ਵਿੱਚ ਪਾ ਲਵੋ।ਇਸ ਤੋਂ ਬਾਅਦ ਤੁਸੀਂ ਇਸ ਵਿੱਚ ਅੱਧਾ ਕੱਪ ਅਲਸੀ ਦੀ ਜੈੱਲ ਨੂੰ ਪਾ ਦੇਣਾ ਹੈ।ਦੋ ਚੱਮਚ ਇਸ ਵਿੱਚ ਸ਼ਹਿਦ ਮਿਕਸ ਕਰਕੇ,ਮਿਕਸੀ ਦੀ ਸਹਾਇਤਾ ਦੇ ਨਾਲ ਇਸ ਨੂੰ ਪੀਸ
ਲੈਣਾ ਹੈ।ਇਸ ਤੋਂ ਬਾਅਦ ਤੁਸੀਂ ਆਪਣੇ ਵਾਲਾਂ ਦੇ ਉੱਤੇ ਜੈਤੂਨ ਦਾ ਤੇਲ ਲਗਾ ਕੇ ਇਸ ਨੁਸਖੇ ਨੂੰ ਆਪਣੇ ਹਰੇਕ ਵਾਲ ਉਤੇ ਲਗਾ ਲੈਣਾ ਹੈ।ਚੰਗੀ ਤਰ੍ਹਾਂ ਇਸ ਨੁਸਖੇ ਨੂੰ ਤੁਸੀਂ ਆਪਣੇ ਕੱਲੇ ਕੱਲੇ ਵਾਲ ਉੱਤੇ ਲਗਾ ਲੈਣਾ ਹੈ ਅਤੇ ਥੋੜ੍ਹੀ ਜਿਹੀ ਮਸਾਜ ਵੀ
ਕਰਨੀ ਹੈ।ਕਰੀਬ ਇੱਕ ਘੰਟੇ ਬਾਅਦ ਤੁਸੀਂ ਆਪਣੇ ਵਾਲਾਂ ਨੂੰ ਹਰਬਲ ਸ਼ੈਂਪੂ ਦੇ ਨਾਲ ਧੋ ਲੈਣਾਂ ਹੈ।ਇਸ ਤਰ੍ਹਾਂ ਤੁਸੀਂ ਦੇਖੋਗੇ ਕਿ ਤੁਹਾਡੇ ਵਾਲਾਂ ਉੱਤੇ ਬਹੁਤ ਹੀ ਵਧੀਆ ਸ਼ਾਇਨਿੰਗ ਅਤੇ ਖੂਬਸੂਰਤੀ ਆ ਜਾਵੇਗੀ।ਸੋ ਦੋਸਤੋ ਇਸ ਨੁਸਖ਼ੇ ਦਾ ਇਸਤੇਮਾਲ
ਜਰੂਰ ਕਰ ਕੇ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।