ਦੋਸਤ ਰਸੋਈ ਘਰ ਦੇ ਵਿੱਚ ਇਸਤੇਮਾਲ ਕੀਤੀ ਜਾਣ ਵਾਲੀ ਲੋਹੇ ਦੀ ਕੜਾਹੀ ਕਈ ਵਾਰ ਬਹੁਤ ਜ਼ਿਆਦਾ ਕਾਲੀ ਅਤੇ ਗੰਦੀ ਹੋ ਜਾਦੀ ਹੈ।ਕਈ ਵਾਰ ਕੜਾਹੀ ਵਿੱਚ ਮੌਜੂਦ ਜਿੱਦੀ ਦਾਗ ਧੋਣ ਨਾਲ ਨਹੀਂ ਜਾਂਦੇ।ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਾਲੀ ਲੋਹੇ ਦੀ ਕੜਾਹੀ ਨੂੰ
ਕਿਸ ਤਰ੍ਹਾਂ ਧੋ ਕੇ ਸਾਫ਼ ਕੀਤਾ ਜਾ ਸਕਦਾ ਹੈ।ਦੋਸਤੋ ਸਭ ਤੋਂ ਪਹਿਲਾਂ ਅਸੀਂ ਲੋਹੇ ਦੀ ਕੜਾਹੀ ਲਵਾਂਗੇ ਅਤੇ ਉਸ ਨੂੰ ਗੈਸ ਉੱਤੇ 2 ਮਿੰਟ ਦੇ ਲਈ ਗਲਮ ਕਰਾਂਗੇ।ਇਸ ਤੋਂ ਬਾਅਦ ਅਸੀਂ ਇਮਲੀ ਲੈ ਲਵਾਂਗੇ ਅਤੇ ਥੋੜੇ ਥੋੜੇ ਪਾਣੀ ਦੀ ਸਹਾਇਤਾ ਦੇ ਨਾਲ ਅਸੀਂ ਕੜਾਹੀ
ਨੂੰ ਅੰਦਰੋਂ ਪੂਰੇ ਤਰੀਕੇ ਨਾਲ ਸਾਫ ਕਰਾਂਗੇ।ਇਸ ਤੋਂ ਬਾਅਦ ਅਸੀਂ ਪਿਛਲੇ ਸਾਈਡ ਤੋਂ ਵੀ ਇਮਲੀ ਦੀ ਸਹਾਇਤਾ ਦੇ ਨਾਲ ਲੋਹੇ ਦੀ ਕੜਾਹੀ ਨੂੰ ਸਾਫ ਕਰਾਂਗੇ।ਜੇਕਰ ਪਿਛਲੀ ਸਾਈਡ ਤੋਂ ਚੰਗੇ ਤਰੀਕੇ ਦੇ ਨਾਲ ਕੜਾਹੀ ਸਾਫ਼ ਨਹੀਂ ਹੋ ਰਹੀ ਤਾਂ ਤੁਸੀਂ ਥੋੜ੍ਹੀ ਜਿਹੀ
ਹਾਰਪਿਕ ਲਗਾ ਕੇ ਇਸ ਨੂੰ ਤਿੰਨ ਘੰਟਿਆਂ ਦੇ ਲਈ ਇਸੇ ਤਰ੍ਹਾਂ ਹੀ ਛੱਡ ਦੇਣਾ ਹੈ।ਇਸ ਤੋ ਬਾਅਦ ਤੁਸੀ ਲੋਹੇ ਦੇ ਬੁਰਸ਼ ਨਾਲ ਇਸ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਹੈ।ਪਰ ਦੋਸਤੋ ਲੋਹੇ ਦੀ ਕੜਾਹੀ ਨੂੰ ਅੰਦਰੋਂ ਸਾਫ਼ ਕਰਨ ਦੇ ਲਈ ਤੁਸੀਂ ਹਾਰਪਿਕ ਦਾ ਇਸਤੇਮਾਲ
ਨਹੀਂ ਕਰਨਾ।ਇਸ ਤਰੀਕੇ ਨਾਲ ਤੁਸੀਂ ਆਪਣੀ ਲੋਹੇ ਦੀ ਕੜਾਹੀ ਨੂੰ ਚੰਗੀ ਤਰ੍ਹਾਂ ਸਾਫ਼ ਕਰ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ
ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।