ਦੋਸਤੋ ਇੱਕ ਬਹੁਤ ਹੀ ਦਿਲ ਦਹਿਲਾਉਣ ਵਾਲਾ ਮਾਮਲਾ ਮੋਗਾ ਦੇ ਇੱਕ ਪਿੰਡ ਤੋਂ ਸਾਹਮਣੇ ਆ ਰਿਹਾ ਹੈ।ਇਸ ਘਟਨਾ ਨੂੰ ਸੁਣ ਕੇ ਤੁਹਾਡੇ ਪੈਰਾਂ ਦੇ ਹੇਠੋਂ ਜ਼ਮੀਨ ਖਿਸਕ ਜਾਵੇਗੀ।ਦਰਅਸਲ ਇਸ ਪਿੰਡ ਦੇ ਵਿੱਚ ਇੱਕ ਵਿਅਕਤੀ ਜੋ ਕਿ ਆਪਣੀ ਪਤਨੀ ਅਤੇ ਆਪਣੇ ਦੋ
ਬੱਚਿਆਂ ਦੇ ਨਾਲ ਇਸ ਪਿੰਡ ਦੇ ਵਿੱਚ ਰਹਿੰਦਾ ਸੀ।ਇਹ ਵਿਅਕਤੀ 3 ਕਿਲੇ ਜ਼ਮੀਨ ਦਾ ਮਾਲਕ ਸੀ ਅਤੇ ਆਪਣੇ ਬੱਚਿਆਂ ਦੇ ਨਾਲ ਕਾਫੀ ਜ਼ਿਆਦਾ ਪਿਆਰ ਵੀ ਕਰਦਾ ਸੀ।ਪਰ ਇਸ ਵਿਅਕਤੀ ਦੇ ਸਿਰ ਤੇ ਬਹੁਤ ਜ਼ਿਆਦਾ ਕਰਜ਼ਾ ਹੋਣ ਕਰਕੇ ਹਮੇਸ਼ਾ ਪਰੇਸ਼ਾਨ ਰਹਿੰਦਾ
ਸੀ।ਬੀਤੇ ਦਿਨ ਉਸ ਨੇ ਆਪਣੀ ਪਤਨੀ ਨੂੰ ਚਾਹ ਬਣਾਉਣ ਦੇ ਲਈ ਕਿਹਾ। ਪਿੱਛੋਂ ਉਸਨੇ ਕਮਰੇ ਦੇ ਵਿੱਚ ਸੁੱਤੇ ਗਿਆਰਾਂ ਸਾਲ ਦੀ ਆਪਣੀ ਲੜਕੀ ਅਤੇ ਲੜਕੇ ਦੇ ਸਿਰ ਉੱਤੇ ਹਥੌੜੇ ਮਾਰ-ਮਾਰ ਜ਼ਖਮੀ ਕਰ ਦਿੱਤਾ।ਅਤੇ ਖ਼ੁਦ ਘਰੋਂ ਬਾਹਰ ਖੇਤਾਂ ਵੱਲ ਚਲਾ ਗਿਆ।
ਜਾ ਕੇ ਉਸ ਨੇ 63000 ਕੇਵੀ ਦੀ ਬਿਜਲੀ ਦੀ ਤਾਰ ਤੇ ਹੱਥ ਲਗਾ ਕੇ ਆਤਮਹੱਤਿਆ ਕਰ ਲਈ।ਜਦ ਉਸ ਦੀ ਪਤਨੀ ਕਮਰੇ ਦੇ ਵਿੱਚ ਚਾਹ ਲੈ ਕੇ ਜਾਂਦੀ ਹੈ ਤਾਂ ਬੱਚਿਆਂ ਦਾ ਹਾਲ ਵੇਖ ਚੀਕਾਂ ਮਾਰਨ ਲੱਗ ਜਾਂਦੀ ਹੈ।ਜਿਸ ਤੋਂ ਬਾਅਦ ਪਿੰਡ ਦੇ ਸਾਰੇ ਲੋਕ ਇਕੱਠੇ ਹੋ
ਗਏ।ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਖੇਤਾਂ ਵੱਲ ਗਏ ਉਸ ਵਿਅਕਤੀ ਦਾ ਹਾਲ ਵੇਖ ਕੇ ਵੀ ਉਹ ਸਾਰੇ ਹੈਰਾਨ ਹੋ ਗਏ।ਉਸ ਦੀ ਪਤਨੀ ਦਾ ਕਹਿਣਾ ਹੈ ਕਿ ਉਸ ਦੇ ਸਿਰ ਉਤੇ ਕਾਫੀ ਜ਼ਿਆਦਾ ਕਰਜ਼ਾ ਹੋਣ ਕਰਕੇ ਉਸ ਨੇ ਅਜਿਹਾ ਕਦਮ ਚੁੱਕਿਆ ਹੈ।
ਪੁਲਿਸ ਆਪਣੀ ਬਣਦੀ ਕਾਰਵਾਈ ਕਰ ਰਹੀ ਹੈ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।