ਦੋਸਤੋ ਪੰਜਾਬ ਦੇ ਵਿੱਚ ਦਿਨੋ-ਦਿਨ ਵਾਰਦਾਤਾਂ ਅਤੇ ਕਤਲੇਆਮ ਦੇ ਸਿਲਸਲੇ ਵਧਦੇ ਜਾ ਰਹੇ ਹਨ।ਸਿੱਧੂ ਮੂਸੇਵਾਲੇ ਦੇ ਕਤਲੇਆਮ ਤੋਂ ਬਾਅਦ ਹੁਣ ਮੋਗਾ ਦੇ ਬੰਧਨੀ ਕਲਾ ਤੋਂ ਦਰਦਨਾਕ ਮਾਮਲਾ ਸਾਹਮਣੇ ਆ ਰਿਹਾ ਹੈ।ਜਿੱਥੇ ਕੇ 25 ਸਾਲਾਂ ਨੌਜਵਾਨ ਵਿਅਕਤੀ ਨੂੰ ਹਮਲਾਵਰਾਂ ਵੱਲੋਂ ਤੇਜ਼ਧਾਰ ਹਥਿਆਰਾਂ ਦੇ
ਵਾਰ ਨਾਲ ਮਾਰ ਦਿੱਤਾ ਗਿਆ।ਇਹ ਸਾਰੀ ਘਟਨਾ ਉਥੇ ਮੌਜੂਦ ਸੀ ਸੀ ਟੀ ਵੀ ਕੈਮਰੇ ਵਿੱਚ ਰਿਕਾਰਡ ਹੋ ਗਈ ਅਤੇ ਉਥੇ ਮੌਜੂਦ ਲੋਕ ਖੜ੍ਹੇ ਦੇ ਖੜ੍ਹੇ ਹੀ ਰਹਿ ਗਏ।ਤੁਹਾਨੂੰ ਦੱਸ ਦੇਈਏ ਕਿ ਕੁੱਝ ਹਮਲਾਵਰ ਇਸ ਵਿਅਕਤੀ ਦੇ ਪਿੱਛੇ ਭੱਜ ਰਹੇ ਸਨ ਅਤੇ ਸੜਕ ਤੇ ਆ
ਕੇ ਤੇਜ਼ਧਾਰ ਹਥਿਆਰ ਉਸ ਦੀ ਗਰਦਨ ਤੇ ਮਾਰਿਆ ਅਤੇ ਉਸ ਨੂੰ ਮਾਰ ਮੁਕਾਇਆ।ਜਦੋਂ ਹਮਲਾਵਰ ਉਥੋਂ ਭੱਜ ਗਏ ਤਾਂ ਉਥੇ ਮੌਜੂਦ ਲੋਕਾਂ ਨੇ ਉਸ ਵਿਅਕਤੀ ਨੂੰ ਚੱਕ ਕੇ ਸਿਵਲ ਹਸਪਤਾਲ ਪਹੁੰਚਾਇਆ ਜਿੱਥੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ।ਇਸ
ਤਰ੍ਹਾਂ ਦੋਸਤੋ ਵਾਰਦਾਤਾਂ ਦੇ ਸਿਲਸਲੇ ਕਾਫੀ ਜ਼ਿਆਦਾ ਵੱਧ ਗਏ ਹਨ ਅਤੇ ਪ੍ਰਸ਼ਾਸਨ ਫੇਲ੍ਹ ਹੁੰਦਾ ਨਜ਼ਰ ਆ ਰਿਹਾ ਹੈ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ
ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।