ਦੋਸਤੋ ਅੱਜ ਕੱਲ ਸਫ਼ੇਦ ਵਾਲਾ ਦੀ ਸਮੱਸਿਆ ਬਹੁਤ ਹੀ ਜ਼ਿਆਦਾ ਵਧਦੀ ਜਾ ਰਹੀ ਹੈ।ਬਹੁਤ ਸਾਰੇ ਲੋਕ ਆਪਣੇ ਚਿੱਟੇ ਵਾਲਾਂ ਨੂੰ ਕਾਲਾ ਕਰਨ ਦੇ ਲਈ ਡਾਈ ਦਾ ਇਸਤੇਮਾਲ ਕਰਦੇ ਹਨ।ਅੱਜ ਤੁਹਾਨੂੰ ਕੁਦਰਤੀ ਢੰਗ ਦੇ ਨਾਲ ਵਾਲਾਂ ਨੂੰ ਕਾਲਾ ਕਰਨ ਦਾ ਨੁਸਖਾ
ਦੱਸਣ ਜਾ ਰਹੇ ਹਾਂ।ਇਸ ਨੁਸਖੇ ਨੂੰ ਤਿਆਰ ਕਰਨ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਆਪਣੇ ਵਾਲਾਂ ਦੇ ਹਿਸਾਬ ਨਾਲ ਮਹਿੰਦੀ ਲਵੋ।ਦੂਜੇ ਪਾਸੇ ਤੁਸੀਂ ਇੱਕ ਗਿਲਾਸ ਪਾਣੀ ਨੂੰ ਗਰਮ ਕਰੋ ਅਤੇ ਉਸ ਵਿੱਚ ਤਿੰਨ ਚਮਚ ਚਾਹ-ਪੱਤੀ ਪਾ ਕੇ ਇਸ ਪਾਣੀ ਨੂੰ ਚੰਗੀ ਤਰ੍ਹਾਂ ਉਬਾਲ
ਲਵੋ।ਉਸ ਤੋਂ ਬਾਅਦ ਇਸ ਪਾਣੀ ਨੂੰ ਠੰਡਾ ਕਰਕੇ,ਛਾਣ ਕੇ ਮਹਿੰਦੀ ਵਾਲੇ ਕਟੋਰੇ ਦੇ ਵਿੱਚ ਘੋਲ ਲਵੋ।ਇਸ ਵਿੱਚ ਇੱਕ ਨਿੰਬੂ ਦਾ ਰਸ ਅਤੇ ਇੱਕ ਚੱਮਚ ਜੈਤੂਨ ਦਾ ਤੇਲ ਪਾ ਲਵੋ।ਇਸ ਪੇਸਟ ਨੂੰ ਚੰਗੀ ਤਰ੍ਹਾਂ ਮਿਲਾ ਕੇ ਤੁਸੀਂ ਇਸ ਨੂੰ ਰਾਤ ਲਈ ਪਿਆ ਰਹਿਣ ਦਿਓ।
ਸਵੇਰੇ ਇਸ ਵਿੱਚ ਇੱਕ ਚਮਚ ਦਹੀ ਮਿਲਾ ਦੇਵੋ।ਇਸ ਪੇਸਟ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਤੁਸੀਂ ਆਪਣੇ ਵਾਲਾਂ ਉੱਤੇ ਲਗਾਉਣਾ ਹੈ।ਚਾਰ ਘੰਟੇ ਤੱਕ ਇਸ ਪੇਸਟ ਨੂੰ ਆਪਣੇ ਵਾਲਾਂ ਉੱਤੇ ਲੱਗਾ ਰਹਿਣ ਦਿਓ।ਇਸ ਤੋਂ ਬਾਅਦ ਤੁਸੀਂ ਸਾਦੇ ਪਾਣੀ ਦੇ ਨਾਲ ਆਪਣੇ
ਵਾਲ ਧੋ ਲੈਣੇ ਹਨ।ਰਾਤ ਨੂੰ ਤੁਸੀਂ ਆਪਣੇ ਵਾਲਾਂ ਉੱਤੇ ਚੰਗੀ ਤਰ੍ਹਾਂ ਤੇਲ ਲਗਾ ਲੈਣਾ ਹੈ ਅਤੇ ਅਗਲੇ ਦਿਨ ਸੈਂਪੂ ਦਾ ਇਸਤੇਮਾਲ ਕਰਨਾ ਹੈ।ਤੁਸੀਂ ਦੇਖੋਗੇ ਕਿ ਤੁਹਾਡੇ ਸਫ਼ੇਦ ਵਾਲ ਕਾਲੇ ਹੋ ਚੁੱਕੇ ਹੋਣਗੇ।ਇਹ ਇੱਕ ਕੁਦਰਤੀ ਤਰੀਕਾ ਹੈ ਆਪਣੇ ਵਾਲਾਂ ਨੂੰ
ਕਾਲੇ ਕਰਨ ਦਾ।ਇਸ ਲਈ ਇਸ ਦਾ ਇਸਤੇਮਾਲ ਜ਼ਰੂਰ ਕਰ ਕੇ ਵੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ
ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।