ਦੋਸਤੋ ਉਂਝ ਤਾਂ ਬੱਚਿਆਂ ਦਾ ਕੱਦ ਮਾਪਿਆਂ ਦੇ ਉੱਪਰ ਹੀ ਜਾਂਦਾ ਹੈ। ਪਰ ਅੱਜ-ਕੱਲ੍ਹ ਦੀਆਂ ਖੁਰਾਕਾਂ ਦੇ ਵਿੱਚ ਮਿਲਾਵਟ ਹੋਣ ਕਾਰਨ ਅਤੇ ਪੋਸ਼ਕ ਤੱਤਾਂ ਦੀ ਕਮੀ ਕਾਰਨ ਬੱਚਿਆਂ ਦਾ ਕੱਦ ਘੱਟ ਰਹਿ ਜਾਂਦਾ ਹੈ। ਜੇਕਰ ਤੁਸੀਂ ਬੱਚਿਆਂ ਦੇ ਕੱਦ ਨੂੰ ਵਧਾਉਣਾ ਚਾਹੁੰਦੇ ਹੋ ਤਾਂ ਉਹਨਾਂ ਦੇ ਭੋਜਨ
ਵਿੱਚ ਪ੍ਰੋਟੀਨ ਨੂੰ ਜ਼ਰੂਰ ਸ਼ਾਮਲ ਕਰੋ।ਦੋਸਤੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਇਹਨਾਂ ਚੀਜਾਂ ਦਾ ਇਸਤੇਮਾਲ ਕਰਕੇ ਬੱਚਿਆਂ ਦੀ ਲੰਬਾਈ ਨੂੰ ਵਧਾਇਆ ਜਾ ਸਕਦਾ ਹੈ।ਜੇਕਰ ਤੁਸੀਂ ਨੋਨਵੈਜ ਖਾ ਲੈਂਦੇ ਹੋ ਤਾਂ ਆਪਣੇ ਬੱਚਿਆਂ ਨੂੰ ਮੀਟ ਜ਼ਰੂਰ ਦੇਣਾ ਚਾਹੀਦਾ ਹੈ।ਇਸ ਨਾਲ ਉਹਨਾਂ ਦੇ
ਸਰੀਰ ਵਿੱਚ ਪ੍ਰੋਟੀਨ ਦੀ ਕਮੀ ਪੂਰੀ ਹੋ ਜਾਵੇਗੀ ਅਤੇ ਕੱਦ ਵਧਣਾ ਸ਼ੁਰੂ ਹੋ ਜਾਵੇਗਾ।ਇਸ ਤੋਂ ਇਲਾਵਾ ਆਂਡੇ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ।ਰੋਜ਼ਾਨਾ ਇੱਕ ਆਂਡੇ ਦਾ ਸੇਵਨ ਬੱਚਿਆਂ ਨੂੰ ਜ਼ਰੂਰ ਕਰਵਾਉਣਾ ਚਾਹੀਦਾ ਹੈ।ਇਸ ਤੋਂ ਬਾਅਦ ਓਟਸ ਦਾ ਸੇਵਨ ਵੀ ਬੱਚੇ ਕਰ ਸਕਦੇ ਹਨ।ਇਸ
ਵਿੱਚ ਭਰਪੂਰ ਮਾਤਰਾ ਵਿੱਚ ਪ੍ਰੋਟੀਨ ਕੈਲਸ਼ੀਅਮ ਮੌਜੂਦ ਹੁੰਦੇ ਹਨ।ਰੋਜ਼ਾਨਾ ਬੱਚੇ ਨੂੰ ਇੱਕ ਗਿਲਾਸ ਦੁੱਧ ਪਿਲਾਉਣਾ ਚਾਹੀਦਾ ਹੈ।ਦੁੱਧ ਵਿੱਚ ਮੌਜੂਦ ਕੈਲਸ਼ੀਅਮ ਹੱਡੀਆਂ ਦਾ ਵਿਕਾਸ ਕਰਕੇ ਕੱਦ ਨੂੰ ਵਧਾਉਂਦਾ ਹੈ।ਦੁੱਧ ਦਾ ਸੇਵਨ ਕਰਨ ਨਾਲ ਬੱਚੇ ਦਾ ਕੱਦ ਬਹੁਤ ਜਲਦੀ ਵੱਧ ਜਾਂਦਾ ਹੈ।
ਇਸ ਤੋਂ ਬਾਅਦ ਵਾਰੀ ਆਉਂਦੀ ਹੈ ਸੋਇਆਬੀਨ ਦੀ।ਸੋਇਆਬੀਨ ਦੇ ਵਿੱਚ ਭਰਪੂਰ ਮਾਤਰਾ ਵਿੱਚ ਪ੍ਰੋਟੀਨ ਕੈਲਸ਼ੀਅਮ ਕਾਰਬੋਹਾਈਡ੍ਰੇਟ ਮੌਜੂਦ ਹੁੰਦੇ ਹਨ ਜੋ ਬੱਚੇ ਦੇ ਵਿਕਾਸ ਵਿੱਚ ਮਦਦ ਕਰਦੇ ਹਨ।ਬੱਚੇ ਦੇ ਕੱਦ ਨੂੰ ਵਧਾਉਣ ਦੇ ਲਈ ਉਸ ਨੂੰ ਸੋਇਆਬੀਨ ਦੀਆਂ ਚੀਜ਼ਾਂ ਬਣਾ ਕੇ ਜਰੂਰ
ਦਵੋ। ਹਰੀਆਂ ਸਬਜ਼ੀਆਂ ਉਸ ਨੂੰ ਜ਼ਰੂਰ ਦੇਣੀਆਂ ਚਾਹੀਦੀਆਂ ਹਨ।ਇਨ੍ਹਾਂ ਚੀਜ਼ਾਂ ਦਾ ਸੇਵਨ ਕਰਕੇ ਬੱਚੇ ਦਾ ਕੱਦ ਵਧਾਇਆ ਜਾ ਸਕਦਾ ਹੈ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ
ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।