ਦੋਸਤੋ ਗਰਮੀਆਂ ਦੇ ਮੌਸਮ ਵਿੱਚ ਸਾਡੇ ਚਿਹਰੇ ਤੇ ਕਾਲਾਪਨ ਆਉਣਾ ਸ਼ੁਰੂ ਹੋ ਜਾਂਦਾ ਹੈ ਅਤੇ ਸਾਡੀ ਚਮੜੀ ਵੀ ਕਾਫੀ ਹੱਦ ਤੱਕ ਖਰਾਬ ਹੋਣੀ ਸ਼ੁਰੂ ਹੋ ਜਾਂਦੀ ਹੈ।ਅਜਿਹੀ ਸਥਿਤੀ ਦੇ ਵਿੱਚ ਦੋਸਤੋਂ ਸਾਨੂੰ ਗਰਮੀਆਂ ਦੇ ਮੌਸਮ ਵਿੱਚ ਵੱਧ ਤੋਂ ਵੱਧ ਪਾਣੀ ਪੀਣਾ ਚਾਹੀਦਾ ਹੈ।ਇਸ
ਤੋਂ ਇਲਾਵਾ ਦੋਸਤੋ ਜਦੋਂ ਵੀ ਧੁੱਪ ਦੇ ਵਿੱਚ ਜਾਣਾ ਪਵੇ ਤਾਂ ਹਮੇਸ਼ਾ ਸਨ ਪ੍ਰੋਟੈਕਸ਼ਨ ਲੋਸ਼ਨ ਜ਼ਰੂਰ ਲਗਾਓ।ਇਸ ਤੋ ਇਲਾਵਾ ਤੁਹਾਨੂੰ ਇੱਕ ਨੁਸਖਾ ਬਣਾ ਕੇ ਦੱਸਾਂਗੇ ਜਿਸ ਦਾ ਇਸਤੇਮਾਲ ਤੁਸੀਂ ਆਪਣੇ ਚਿਹਰੇ ਤੇ ਕਰਨਾ ਹੈ।ਸਭ ਤੋਂ ਪਹਿਲਾਂ ਤੁਸੀਂ ਇੱਕ ਚਮਚ
ਬੇਸਣ,1 ਚੱਮਚ ਐਲੋਵੇਰਾ ਜੈਲ,ਇੱਕ ਚਮਚ ਦੁੱਧ ਦੀ ਮਲਾਈ,ਇੱਕ ਚਮਚ ਕੱਚਾ ਦੁੱਧ ਅਤੇ ਇੱਕ ਚਮਚ ਟਮਾਟਰ ਦਾ ਰਸ ਮਿਲਾ ਕੇ ਇੱਕ ਪੇਸਟ ਤਿਆਰ ਕਰ ਲਵੋ।ਹੁਣ ਦੋਸਤੋ ਤੁਸੀਂ ਆਪਣੇ ਚਿਹਰੇ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਇਸ ਪੇਸਟ ਨੂੰ ਆਪਣੇ ਚਿਹਰੇ ਤੇ
ਲਗਾ ਲਵੋ। ਚੰਗੀ ਤਰ੍ਹਾਂ ਇਸ ਪੇਸਟ ਨੂੰ ਆਪਣੇ ਚਿਹਰੇ ਤੇ ਲਗਾਉਣ ਤੋਂ ਬਾਅਦ ਲੱਗਭੱਗ 15 ਤੋਂ 20ਮਿੰਟ ਇਸ ਨੂੰ ਲੱਗੇ ਰਹਿਣ ਦੇਵੋ। ਬਾਅਦ ਵਿੱਚ ਤੁਸੀਂ ਆਪਣੇ ਚਿਹਰੇ ਨੂੰ ਸਾਫ ਪਾਣੀ ਦੇ ਨਾਲ ਧੋ ਲੈਣਾ ਹੈ ਅਤੇ ਕੋਈ ਵੀ ਕਰੀਮ ਜਾਂ ਫਿਰ ਗੁਲਾਬ ਜਲ
ਅਤੇ ਚਿਹਰੇ ਤੇ ਲਗਾਉ।ਇਸ ਤਰ੍ਹਾਂ ਤੁਸੀਂ ਗਰਮੀਆਂ ਦੇ ਮੌਸਮ ਵਿੱਚ ਆਪਣੇ ਚਿਹਰੇ ਦੀ ਦੇਖਭਾਲ ਕਰ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ
ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।