ਦੋਸਤੋ ਦੀਪ ਸਿੱਧੂ ਦੀ ਮੌਤ ਦਾ ਮੁੱਦਾ ਬਹੁਤ ਹੀ ਜ਼ਿਆਦਾ ਉਲਝਦਾ ਜਾ ਰਿਹਾ ਹੈ।ਹਰ ਰੋਜ਼ ਇੱਕ ਨਵਾਂ ਖੁਲਾਸਾ ਹੋ ਰਿਹਾ ਹੈ।ਕਿਹਾ ਜਾ ਰਿਹਾ ਹੈ ਕਿ ਦੀਪ ਸਿਧੂ ਦਾ ਕਤਲ ਕੀਤਾ ਗਿਆ ਅਤੇ ਫਿਰ ਉਸ
ਨੂੰ ਕਾਰ ਦੇ ਵਿੱਚ ਬਿਠਾ ਕੇ ਉਸਦਾ ਐਫੀਡੈਵਿਟ ਕਰਵਾ ਦਿੱਤਾ ਗਿਆ।ਦੀਪ ਸਿੱਧੂ ਦੇ ਭਰਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਸ ਨੇ ਇੰਟਰਵਿਊ ਦੇ ਦੌਰਾਨ
ਕੁਝ ਖੁਲਾਸੇ ਕੀਤੇ।ਉਸ ਨੇ ਕਿਹਾ ਕਿ ਦੀਪ ਸਿੱਧੂ ਦਾ ਕਤਲ ਕੀਤਾ ਗਿਆ ਹੈ ਅਤੇ ਉਸ ਸਮੇਂ ਸੜਕ ਵੀ ਬਲੋਕ ਕਰਵਾਈ ਗਈ ਸੀ।ਉਸ ਨੂੰ ਪਹਿਲਾਂ ਮਾਰ ਕੇ ਗੱਡੀ ਦੇ ਵਿੱਚ ਬਿਠਾ ਦਿੱਤਾ ਗਿਆ
ਹੋਵੇਗਾ ਤੇ ਫਿਰ ਉਸ ਗੱਡੀ ਦਾ ਐਕਸੀਡੈਂਟ ਕੀਤਾ ਗਿਆ ਹੋਵੇਗਾ।ਇਸ ਤੋ ਇਲਾਵਾ ਦੋਸਤੋ ਰੀਨਾ ਰਾਏ ਜੋ ਕਿ ਉਸ ਦਿਨ ਦੀਪ ਸਿੱਧੂ ਦੇ ਨਾਲ ਸੀ। ਉਸਨੇ ਦੀਪ ਸਿਧੂ ਦੇ ਨਾਲ ਖਿਚਾਈਆਂ ਤਸਵੀਰਾਂ
ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀਆਂ ਹਨ।ਪਰ ਹੁਣ ਉਹ ਤਸਵੀਰਾਂ ਉਸ ਨੇ ਡੀਲੀਟ ਕਰ ਦਿੱਤੀਆਂ ਹਨ।ਕਿਤੇ ਨਾ ਕਿਤੇ ਰੀਨਾ ਰਾਏ ਵੀ ਸ਼ੱਕ ਦੇ ਘੇਰੇ ਵਿੱਚ ਆ ਰਹੀ ਹੈ।ਇਸ ਤਰ੍ਹਾਂ ਦੀਪ
ਸਿੱਧੂ ਦੀ ਮੌਤ ਦਾ ਮੁੱਦਾ ਬਹੁਤ ਹੀ ਜ਼ਿਆਦਾ ਉਲਝਦਾ ਹੋਇਆ ਨਜ਼ਰ ਆ ਰਿਹਾ ਹੈ।ਇਸ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰ ਸਕਦੇ ਹੋ।