ਦੋਸਤੋ ਲੁਧਿਆਣਾ ਦੇ ਇੱਕ ਇਲਾਕੇ ਤੋਂ ਬਹੁਤ ਹੀ ਸ਼ਰਮਨਾਕ ਅਤੇ ਦਿਲ ਦੁਖਾਉਣ ਵਾਲੀ ਘਟਨਾ ਸਾਹਮਣੇ ਆਈ ਹੈ।ਇਹ ਘਟਨਾ ਮੁਸਲਿਮ ਵਰਗ ਦੇ ਪਰਿਵਾਰ ਨਾਲ ਸਬੰਧਤ ਹੈ। ਦਰਅਸਲ ਇੱਕ ਮੁਸਲਿਮ ਪਰਿਵਾਰ ਦੇ ਵਿੱਚ ਚਾਰ ਮਹੀਨੇ 12 ਦਿਨ ਦੀ ਲੜਕੀ ਦੀ
ਮੌਤ ਹੋ ਜਾਂਦੀ ਹੈ।ਜਿਸ ਤੋਂ ਬਾਅਦ ਪਰਿਵਾਰ ਵਾਲੇ ਸਮਸ਼ਾਨਘਾਟ ਵਿੱਚ ਰੀਤੀ-ਰਿਵਾਜ ਦੇ ਨਾਲ ਬੱਚੀ ਨੂੰ ਦਫ਼ਨਾ ਦਿੰਦੇ ਹਨ।ਪਰ ਚਾਰ ਘੰਟੇ ਤੋਂ ਬਾਅਦ ਫਿਰ ਤੋਂ ਬੱਚੀ ਨੂੰ ਉਸ ਜਗ੍ਹਾ ਤੋਂ ਬਾਹਰ ਕੱਢਿਆ ਜਾਂਦਾ ਹੈ। ਦਰਅਸਲ ਕੁਝ ਲੋਕਾਂ ਵੱਲੋਂ ਪਰਿਵਾਰ ਨੂੰ ਡਰਾਇਆ
ਧਮਕਾਇਆ ਜਾ ਰਿਹਾ ਸੀ ਅਤੇ ਉਸ ਜਗ੍ਹਾ ਤੋਂ ਬੱਚੀ ਨੂੰ ਬਾਹਰ ਕੱਢਣ ਦੇ ਲਈ ਕਿਹਾ ਜਾ ਰਿਹਾ ਸੀ।ਉਨ੍ਹਾਂ ਦਾ ਕਹਿਣਾ ਸੀ ਕਿ ਤੁਸੀਂ ਇਸ ਜਗ੍ਹਾ ਉਤੇ ਆਪਣੀ ਬੱਚੀ ਨੂੰ ਨਹੀਂ ਦਫ਼ਨਾ ਸਕਦੇ।ਉਹਨਾਂ ਨੇ ਇਸ ਪਰਿਵਾਰ ਨੂੰ ਕਾਫੀ ਜ਼ਿਆਦਾ ਡਰਾਇਆ-ਧਮਕਾਇਆ।ਜਿਸ
ਤੋਂ ਬਾਅਦ ਪਰਿਵਾਰ ਨੇ ਆਪਣੀ ਬੱਚੀ ਨੂੰ ਉਥੋਂ ਬਾਹਰ ਕੱਢਿਆ ਅਤੇ ਦੂਸਰੇ ਸ਼ਮਸ਼ਾਨਘਾਟ ਵਿੱਚ ਜਾ ਕੇ ਉਸਨੂੰ ਦਫਨਾਇਆ।ਇਸ ਘਟਨਾ ਦੇ ਨਾਲ ਪਰਿਵਾਰ ਨੂੰ ਕਾਫੀ ਜ਼ਿਆਦਾ ਠੇਸ ਪਹੁੰਚੀ ਅਤੇ ਉਸ ਨੇ ਮੁਸਲਿਮ ਵਰਗ ਦੇ ਪ੍ਰਧਾਨ ਨੂੰ ਇਸ ਬਾਰੇ ਸੂਚਿਤ ਕੀਤਾ।
ਇਹ ਮਾਮਲਾ ਹੁਣ ਪੁਲਿਸ ਸਟੇਸ਼ਨ ਪਹੁੰਚ ਗਿਆ ਹੈ।ਹੁਣ ਦੇਖਣਾ ਇਹ ਹੋਵੇਗਾ ਕਿ ਇਸ ਮਾਮਲੇ ਵਿੱਚ ਕੀ ਕਾਰਵਾਈ ਕੀਤੀ ਜਾਂਦੀ ਹੈ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ
ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।