ਦੋਸਤੋ ਅੱਜ ਕੱਲ੍ਹ ਲੁੱਟ-ਖਸੁੱਟ ਦੇ ਮਾਮਲੇ ਕਾਫੀ ਜ਼ਿਆਦਾ ਵਧਦੇ ਨਜ਼ਰ ਆ ਰਹੇ ਹਨ।ਅਜਿਹਾ ਹੀ ਇੱਕ ਮਾਮਲਾ ਅੰਮ੍ਰਿਤਸਰ ਦੇ ਇੱਕ ਇਲਾਕੇ ਤੋਂ ਸਾਹਮਣੇ ਆ ਰਿਹਾ ਹੈ।ਜਿੱਥੇ ਕਿ ਦੋ ਬਾਈਕ ਸਵਾਰ ਚੋਰਾਂ ਵੱਲੋਂ ਆਟੋ ਵਿੱਚ ਬੈਠੇ ਹੋਏ ਇੱਕ ਨੌਜਵਾਨ ਦਾ ਫੋਨ ਲੁੱਟਣ ਦੀ ਕੋਸ਼ਿਸ਼ ਕੀਤੀ ਗਈ।
ਇਹ ਸਾਰੀ ਵਾਰਦਾਤ ਸੀਸੀਟੀਵੀ ਕੈਮਰੇ ਦੇ ਵਿੱਚ ਰਿਕੌਡ ਹੋ ਗਈ ਜਿਸ ਦੀ ਜਾਂਚ ਹੁਣ ਪੁਲਿਸ ਕਰ ਰਹੀ ਹੈ। ਮਾਮਲੇ ਅਨੁਸਾਰ,ਇੱਕ ਨੌਜਵਾਨ ਆਟੋ ਦੇ ਵਿੱਚ ਬੈਠਾ ਸੀ ਉਸੇ ਦੌਰਾਨ ਦੋ ਬਾਈਕ ਸਵਾਰ ਉੱਥੇ ਆਉਂਦੇ ਹਨ।ਉਹਨਾਂ ਨੇ ਆਟੋ ਦੇ ਵਿੱਚ ਬੈਠੇ ਹੋਏ ਨੌਜਵਾਨ ਦਾ ਫੋਨ ਖੋਹਿਆ
ਅਤੇ ਉਸ ਨੂੰ ਘਸੀਟਦੇ ਹੋਏ ਸੜਕ ਤੇ ਲੈ ਗਏ।ਉਸ ਨੌਜਵਾਨ ਨੇ ਆਪਣਾ ਮੋਬਾਇਲ ਨਹੀਂ ਛੱਡਿਆ।ਜਿਸ ਕਾਰਨ ਉਹ ਸੜਕ ਤੇ ਘਸੀਟਦਾ ਹੋਇਆ ਚਲਾ ਗਿਆ ਅਤੇ ਥੋੜ੍ਹਾ ਜ਼ਖਮੀ ਹੋ ਗਿਆ।ਫਿਰ ਉਹ ਦੋਵੇਂ ਬਾਈਕ ਸਵਾਰ ਉਥੋਂ ਫਰਾਰ ਹੋ ਗਏ ਅਤੇ ਉਸ ਜ਼ਖਮੀ ਨੌਜਵਾਨ ਨੇ
ਪੁਲਿਸ ਸਟੇਸ਼ਨ ਜਾਕੇ ਇਸਦੀ ਰਿਪੋਰਟ ਦਰਜ਼ ਕਰਵਾਈ।ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਦੇ ਅਧਾਰ ਤੇ ਉਨ੍ਹਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰ ਸਕਦੇ ਹੋ। ਇਹ ਜਾਣਕਾਰੀ ਸੋਸਲ
ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।