ਦੋਸਤੋ ਦੀਪ ਸਿੱਧੂ ਦੀ ਮੌਤ ਤੋਂ ਬਾਅਦ ਹਰ ਪੰਜਾਬੀ ਦੇ ਦਿਲ ਵਿੱਚ ਸੋਗ ਦੀ ਲਹਿਰ ਦੌੜ ਗਈ ਸੀ ਤੇ ਹਰ ਕੋਈ ਉਸ ਦੀ ਮੌਤ ਦਾ ਖੁਲਾਸਾ ਕਰਨ ਵਿੱਚ ਜੁੱਟ ਗਿਆ ਹੈ। ਲੋਕਾਂ ਦੁਆਰਾ ਕੈਂਡਲ
ਮਾਰਚ ਕੱਢੇ ਗਏ ਅਤੇ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਹਾਦਸੇ ਦੀ ਤਹਿਕੀਕਾਤ ਸਹੀ ਤਰੀਕੇ ਨਾਲ ਹੋ ਸਕੇ।ਇਸਦੇ ਚਲਦੇ ਹੁਣ ਰਾਏ ਵੱਲੋਂ ਇੰਸਟਾਗ੍ਰਾਮ ਤੇ ਪੋਸਟਾਂ ਪਾ ਕੇ ਆਪਣੇ
ਦਰਦ ਨੂੰ ਬਿਆਨ ਕੀਤਾ ਜਾ ਰਿਹਾ ਹੈ ਅਤੇ ਇਸ ਉੱਤੇ ਆਪਣੇ ਬਿਆਨ ਦਿੱਤੇ ਜਾ ਰਹੇ ਹਨ।ਤੁਹਾਨੂੰ ਦੱਸ ਦਈਏ ਕਿ ਰੀਨਾ ਰਾਏ ਦਾ ਕਹਿਣਾ ਹੈ ਕਿ ਜਦੋਂ ਉਸ ਨੂੰ ਪਤਾ ਲੱਗਾ ਕਿ ਦੀਪ ਸਿੱਧੂ ਨਹੀਂ
ਰਹੇ ਤਾਂ ਉਸਦਾ ਦਿਲ ਟੁੱਟ ਚੁੱਕਿਆ ਸੀ।ਉਸ ਨੇ ਦੱਸਿਆ ਕਿ ਦੀਪ ਸਿੱਧੂ ਗੱਡੀ ਦੀ ਅਗਲੀ ਸੀਟ ਤੇ ਮੌਜੂਦ ਸਨ ਅਤੇ ਰੀਨਾ ਰਾਏ ਵੀ ਉਸ ਦੇ ਨਾਲ ਸੀ। ਜਦੋ ਐਕਸੀਡੈਂਟ ਹੋਇਆ ਤਾਂ ਦੀਪ
ਸਿੱਧੂ ਅਗਲੀ ਸੀਟ ਦੇ ਵਿੱਚ ਫਸ ਗਏ ਸੀ ਅਤੇ ਰੀਨਾ ਰਾਏ ਨੂੰ ਵੀ ਬਹੁਤ ਸੱਟਾਂ ਲੱਗੀਆਂ ਜਿਸ ਤੋਂ ਬਾਅਦ ਅੱਧੇ ਘੰਟੇ ਬਾਅਦ ਐਂਬੂਲੈਂਸ ਓਥੇ ਪਹੁੰਚੀ।ਰੀਨਾ ਰਾਏ ਨੇ ਦੱਸਿਆ ਕਿ ਉੱਥੇ ਮੌਜੂਦ
ਕੁਝ ਲੋਕਾਂ ਨੇ ਸਾਨੂੰ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ। ਰੀਨਾ ਰਾਏ ਨੇ ਇੰਸਟਾਗ੍ਰਾਮ ਤੇ ਦੱਸਿਆ ਹੈ ਕਿ ਦੀਪ ਸਿੱਧੂ ਦੀ ਮੌਤ ਦਾ ਉਸ ਨੂੰ ਪੰਜ ਘੰਟੇ ਬਾਅਦ ਦੱਸਿਆ ਗਿਆ ਸੀ।
ਹੁਣ ਉਹ ਅਮਰੀਕਾ ਦੇ ਵਿੱਚ ਆਪਣੀ ਰੀੜ ਦੀ ਹੱਡੀ ਦਾ ਇਲਾਜ ਕਰਵਾ ਰਹੀ ਹੈ।ਇਸ ਤਰ੍ਹਾਂ ਰੀਨਾ ਰਾਏ ਨੇ ਆਪਣੇ ਬਿਆਨ ਇੰਸਟਾਗਰਾਮ
ਉੱਤੇ ਸ਼ੇਅਰ ਕਰਕੇ ਲੋਕਾਂ ਦੇ ਸਵਾਲਾਂ ਦਾ ਜਵਾਬ ਦਿੱਤਾ ਹੈ।ਇਸ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰ ਸਕਦੇ ਹੋ।