ਦੋਸਤੋ ਜਦੋਂ ਤੋਂ ਤਿੰਨ ਖੇਤੀ ਕਾਨੂੰਨ ਲਾਗੂ ਕੀਤੇ ਗਏ ਸਨ ਤਾਂ ਉਦੋਂ ਇਨ੍ਹਾਂ ਨੂੰ ਰੱਦ ਕਰਵਾਉਣ ਦੇ ਲਈ ਕਿਸਾਨਾਂ ਦੁਆਰਾ ਬਹੁਤ ਜਿਆਦਾ ਸੰਘਰਸ਼ ਕੀਤੇ ਗਏ। ਦਿੱਲੀ ਦੀਆਂ ਸੜਕਾਂ ਤੇ ਕਿਸਾਨਾਂ
ਵੱਲੋਂ ਇੱਕ ਸਾਲ ਤੋਂ ਵੱਧ ਸਮਾਂ ਗੁਜ਼ਾਰ ਕੇ ਇਹਨਾਂ ਨੂੰ ਰੱਦ ਕਰਵਾਇਆ ਗਿਆ।ਇਸ ਸੰਘਰਸ਼ ਦੇ ਵਿੱਚ ਬਹੁਤ ਸਾਰੇ ਅਦਾਕਾਰ ਅਤੇ ਕਲਾਕਾਰ ਵੀ ਸ਼ਾਮਲ ਹੋਏ ਅਤੇ ਉਨ੍ਹਾਂ ਨੇ ਵਧ-ਚੜ੍ਹ ਕੇ ਇਸ ਸੰਘਰਸ਼ ਦੇ ਵਿੱਚ ਹਿੱਸਾ ਪਾਇਆ।ਇਸ ਦੇ ਚੱਲਦੇ
ਇੱਕ ਬਹੁਤ ਮਾੜੀ ਖਬਰ ਸਾਹਮਣੇ ਆਈ ਹੈ।ਜਿਸ ਦੇ ਵਿੱਚ ਦੀਪ ਸਿੱਧੂ ਦੀ ਮੌਤ ਦਾ ਜ਼ਿਕਰ ਸੀ। ਕਲਾਕਾਰ ਦੀਪ ਸਿੱਧੂ ਦੀ ਮੌਤ ਤੋਂ ਬਾਅਦ ਸਾਰੇ ਪਾਸੇ ਸੋਗ ਦੀ ਲਹਿਰ ਦੌੜ ਗਈ ਹੈ ਅਤੇ ਹਰ ਇੱਕ
ਨੂੰ ਉਸਦੀ ਕਮੀ ਮਹਿਸੂਸ ਹੋ ਰਹੀ ਹੈ।ਇਸ ਦੇ ਚਲਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਟਵੀਟ ਕਰਦੇ ਹੋਏ ਦੀਪ ਸਿੱਧੂ ਦੀ ਮੌਤ ਦਾ ਦੁੱਖ ਜ਼ਾਹਿਰ ਕੀਤਾ ਹੈ।ਉਨ੍ਹਾਂ ਕਿਹਾ ਕੇ ਦੀਪ ਸਿੱਧੂ
ਕਲਾਕਾਰ ਹੋਣ ਦੇ ਨਾਲ-ਨਾਲ ਬਹੁਤ ਹੀ ਵਧੀਆ ਲੀਡਰ ਵੀ ਸਨ।ਉਹਨਾਂ ਦੀ ਕਮੀ ਹਮੇਸ਼ਾ ਜਾਪਦੀ ਰਹੇਗੀ।ਇਸ ਤਰ੍ਹਾਂ ਮੁੱਖ ਮੰਤਰੀ ਚੰਨੀ ਨੇ ਵੀ ਆਪਣਾ ਦੁੱਖ ਜ਼ਾਹਰ ਕੀਤਾ।