ਦੋਸਤੋ ਅੱਜ ਅਸੀਂ ਬਿਸਕੁਟ ਦੀ ਸਹਾਇਤਾ ਦੇ ਨਾਲ ਬਹੁਤ ਹੀ ਲਾਜਵਾਬ ਮਠਿਆਈਆਂ ਬਣਾ ਕੇ ਤਿਆਰ ਕਰਾਂਗੇ। ਸਭ ਤੋਂ ਪਹਿਲਾਂ ਅਸੀਂ 3 ਪੈਕਟ ਬਿਸਕੁਟ ਲੈ ਲਵਾਂਗੇ ਅਤੇ ਦੇਸੀ ਘਿਉ ਦੇ ਵਿੱਚ ਇਨ੍ਹਾਂ ਨੂੰ ਚੰਗੀ ਤਰ੍ਹਾਂ ਭੁੰਨ ਲਵਾਂਗੇ।ਜਦੋਂ ਇਨ੍ਹਾ ਬਿਸਕੁਟਾਂ ਦਾ ਰੰਗ ਥੋੜ੍ਹਾ
ਭੂਰਾ ਹੋ ਜਾਵੇ ਤਾਂ ਅਸੀਂ ਇਹਨਾਂ ਨੂੰ ਕੜਾਹੀ ਵਿੱਚੋਂ ਕੱਢ ਲਓ ਅਤੇ ਮਿਕਸੀ ਦੀ ਸਹਾਇਤਾ ਦੇ ਨਾਲ ਇਨ੍ਹਾਂ ਨੂੰ ਪੀਸ ਲਓ।ਹੁਣ ਇਸ ਪੇਸਟ ਨੂੰ ਤੁਸੀਂ ਕਿਸੇ ਬਰਤਨ ਵਿੱਚ ਕੱਢ ਲਵੋ।ਦੂਜੇ ਪਾਸੇ ਅਸੀਂ ਇੱਕ ਚੱਮਚ ਸੁੱਕਾ ਦੁੱਧ ਲੈ ਲਵਾਂਗੇ ਅਤੇ ਉਸ ਵਿੱਚ ਲੋੜ ਅਨੁਸਾਰ ਕੱਚਾ
ਦੁੱਧ ਪਾ ਕੇ ਇੱਕ ਪੇਸਟ ਤਿਆਰ ਕਰ ਲਵਾਂਗੇ। ਹੁਣ ਅਸੀਂ ਇੱਕ ਕੜਾਹੀ ਲਵਾਂਗੇ ਅਤੇ ਉਸ ਵਿੱਚ ਇੱਕ ਕੌਲੀ ਖੰਡ ਅਤੇ ਥੋੜ੍ਹਾ ਜਿਹਾ ਪਾਣੀ ਪਾ ਕੇ ਇਸ ਦੀ ਚਾਸ਼ਨੀ ਤਿਆਰ ਕਰ ਲਵਾਂਗੇ।ਇਸ ਵਿੱਚ ਅਸੀ ਥੋੜ੍ਹਾ ਜਿਹਾ ਇਲਾਇਚੀ ਪਾਊਡਰ ਵੀ ਪਾ ਦੇਵਾਂਗੇ।ਜਦੋਂ ਚਾਸ਼ਨੀ ਤਿਆਰ
ਹੋ ਜਾਵੇ ਤਾਂ ਇਸ ਵਿੱਚ ਦੁੱਧ ਵਾਲਾ ਮਿਸ਼ਰਣ ਪਾ ਕੇ ਇਸ ਨੂੰ ਇੱਕ ਮਿੰਟ ਦੇ ਲਈ ਚੰਗੀ ਤਰ੍ਹਾਂ ਪਕਾ ਲਵਾਂਗੇ। ਇਸ ਤੋਂ ਬਾਅਦ ਅਸੀਂ ਬਿਸਕੁਟ ਵਾਲਾ ਮਿਸ਼ਰਣ ਵੀ ਇਸ ਵਿੱਚ ਪਾ ਦੇਵਾਂਗੇ ਅਤੇ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ।ਇਸ ਤਰ੍ਹਾਂ ਜਦੋਂ ਇਹ
ਤਿਆਰ ਹੋ ਜਾਵੇ ਤਾਂ ਤੁਸੀਂ ਕਿਸੇ ਬਰਤਨ ਵਿੱਚ ਬਟਰ ਪੇਪਰ ਲਗਾ ਕੇ ਇਸ ਮਿਸ਼ਰਣ ਨੂੰ ਉਸ ਵਿੱਚ ਪਾ ਦਿਉ।10 ਮਿੰਟ ਦੇ ਲਈ ਸੈੱਟ ਹੋਣ ਦੇ ਲਈ ਰੱਖ ਦਿਓ।ਜਦੋਂ ਇਹ ਪੂਰੀ ਤਰ੍ਹਾਂ ਸੈਟ ਹੋ ਜਾਵੇ ਤਾਂ ਇਸ ਨੂੰ ਕਿਸੇ ਪਲੇਟ ਵਿੱਚ ਕੱਢ ਲਵੋ ਅਤੇ ਇਸ ਉੱਤੇ ਥੋੜੇ ਜਿਹੇ
ਡਰਾਈ ਫਰੂਟ ਪਾ ਕੇ ਇਸ ਦੀ ਮਨਚਾਹੀ ਕਟਿੰਗ ਕਰ ਲਵੋ।ਇਸ ਤਰ੍ਹਾਂ ਬਹੁਤ ਹੀ ਲਾਜਵਾਬ ਮਿਠਿਆਈ ਬਣ ਕੇ ਤਿਆਰ ਹੋ ਜਾਵੇਗੀ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ
ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।