ਦੋਸਤੋ ਹੁਣ ਤੱਕ ਕੇਂਦਰ ਸਰਕਾਰ ਵੱਲੋਂ ਕਈ ਤਰ੍ਹਾਂ ਦੀਆਂ ਸਕੀਮਾਂ ਲੋਕਾਂ ਦੇ ਲਈ ਚਾਲੂ ਕੀਤੀਆਂ ਗਈਆਂ ਹਨ।ਜਿਹਨਾਂ ਵਿੱਚੋਂ ਇੱਕ ਜਨ ਧਨ ਯੋਜਨਾ ਵੀ ਹੈ ਜਿਸਦੇ ਅਨੁਸਾਰ ਹਰ ਮਹੀਨੇ ਲੋਕਾਂ ਨੂੰ 3 ਹਜ਼ਾਰ ਰੁਪਏ ਦਾ ਫ਼ਾਇਦਾ ਹੁੰਦਾ ਹੈ।ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਇਸ ਸਕੀਮ ਦਾ ਲਾਭ ਕਿਹੜੇ ਲੋਕਾਂ ਨੂੰ ਹੁੰਦਾ
ਹੈ ਅਤੇ ਇਸ ਸਕੀਮ ਦੇ ਲਈ ਅਪਲਾਈ ਕਰਨ ਲਈ ਤੁਹਾਨੂੰ ਕਿਹੜੇ ਦਸਤਾਵੇਜ ਚਾਹੀਦੇ ਹਨ।ਦੱਸ ਦੇਈਏ ਕਿ 18 ਸਾਲ ਤੋਂ ਲੈ ਕੇ 40 ਸਾਲ ਤੱਕ ਦੇ ਵਿਅਕਤੀ ਇਸ ਯੋਜਨਾ ਦੇ ਲਈ ਯੋਗ ਹਨ।ਜਿਹੜੇ ਲੋਕ ਗ਼ੈਰ ਸੰਗਠਿਤ ਖੇਤਰਾਂ ਦੇ ਵਿੱਚ ਕੰਮ ਕਰਦੇ ਹਨ ਜਿਵੇਂ ਕੇ ਭੱਠੇ ਤੇ ਲੱਗੇ ਹੋਏ ਹਨ,ਕੂੜਾ ਚੁੱਕਣ
ਵਾਲੇ,ਮਜ਼ਦੂਰ ਆਦਿ।ਜਿਹੜੇ ਲੋਕਾਂ ਦੀ ਆਮਦਨ 15 ਹਜ਼ਾਰ ਰੁਪਏ ਤੋਂ ਘੱਟ ਹੈ ਉਹ ਵੀ ਇਸ ਯੋਜਨਾ ਦੇ ਲਈ ਅਪਲਾਈ ਕਰ ਸਕਦੇ ਹਨ। ਇਸ ਸਕੀਮ ਨੂੰ ਅਪਲਾਈ ਕਰਨ ਦੇ ਲਈ ਆਧਾਰ ਕਾਰਡ,ਜਨ ਧਨ ਖਾਤਾ ਤੁਹਾਡੇ ਕੋਲ ਹੋਣਾ ਚਾਹੀਦਾ ਹੈ।ਇਸ ਸਕੀਮ ਦਾ ਨਾਮ ਪ੍ਰਧਾਨ ਮੰਤਰੀ
ਸ੍ਰਮ ਯੋਗੀ ਮਾਨਧਨ ਯੋਜਨਾ ਹੈ।ਇਸ ਦੇ ਵਿੱਚ ਤੁਹਾਨੂੰ 55 ਰੁਪਏ ਤੋਂ ਲੈ ਕੇ 200 ਰੁਪਏ ਤੱਕ ਦਾ ਯੋਗਦਾਨ ਕਰਨਾ ਹੋਵੇਗਾ।ਇਸ ਤਰ੍ਹਾਂ ਤੁਹਾਨੂੰ ਲਾਭ ਮਿਲ ਸਕਦਾ ਹੈ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ
ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।