ਦੋਸਤੋ ਲੁਧਿਆਣਾ ਤੋਂ ਇੱਕ ਬਹੁਤ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਹੋ ਜਾਵੋਗੇ।ਦਰਅਸਲ ਇੱਥੋਂ ਦੇ ਇੱਕ ਬਜ਼ਾਰ ਦੇ ਵਿੱਚ ਸ਼ਰੇਆਮ ਇੱਕ ਵਿਅਕਤੀ ਦੁਆਰਾ ਮਹਿਲਾ ਨੂੰ ਦਬੋਚ ਲਿਆ ਗਿਆ ਅਤੇ ਚਾਕੂ ਨਾਲ
ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ।ਜਿਸ ਤੋਂ ਬਾਅਦ ਰੌਲਾ ਪੈਣ ਤੇ ਰਾਹਗੀਰਾਂ ਨੇ ਉਸ ਵਿਅਕਤੀ ਨੂੰ ਫੜ ਲਿਆ ਅਤੇ ਮਹਿਲਾ ਨੂੰ ਬਚਾ ਲਿਆ। ਮਹਿਲਾਂ ਨੂੰ ਬਚਾਉਂਦੇ ਸਮੇਂ ਇੱਕ ਰਾਹਗੀਰ ਦੇ ਹੱਥ ਦੇ ਵਿੱਚ ਉਹ ਚਾਕੂ ਲੱਗ ਵੀ ਗਿਆ।ਇਸ ਘਟਨਾ ਮਗਰੋਂ ਬਹੁਤ ਸਾਰੇ
ਲੋਕ ਉਥੇ ਇਕਠੇ ਹੋ ਗਏ ਅਤੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ।ਮਹਿਲਾ ਤੋਂ ਪੁੱਛਣ ਤੇ ਪਤਾ ਲੱਗਾ ਕਿ ਉਹ ਉਸ ਵਿਅਕਤੀ ਦੇ ਨਾਲ ਲਿਵਿੰਗ ਰਿਲੇਸ਼ਨ ਵਿੱਚ ਰਹਿ ਰਹੀ ਸੀ।ਕਿਉਕਿ ਕੁਝ ਸਮੇਂ ਤੋਂ ਉਸ ਦੇ ਪਤੀ ਦੇ ਨਾਲ ਵਿਵਾਦ ਚੱਲ ਰਹੇ ਸਨ।ਸਭ ਕੁਝ ਠੀਕ
ਹੋਣ ਤੋਂ ਬਾਅਦ ਉਹ ਮਹਿਲਾ ਦੁਬਾਰਾ ਆਪਣੇ ਪਤੀ ਦੇ ਘਰ ਜਾ ਕੇ ਰਹਿਣ ਲੱਗ ਪਈ।ਜਿਸ ਤੋਂ ਬਾਅਦ ਇਸ ਵਿਅਕਤੀ ਨੂੰ ਗੁੱਸਾ ਆਇਆ ਅਤੇ ਉਸ ਨੇ ਅਜਿਹੀ ਹਰਕਤ ਕਰ ਦਿੱਤੀ।ਆਪਣਾ ਬਦਲਾ ਲੈਣ ਦੇ ਲਈ ਇਸ ਵਿਅਕਤੀ ਨੇ ਭਰੇ ਬਜ਼ਾਰ ਦੇ ਵਿੱਚ ਉਸ
ਮਹਿਲਾ ਦੇ ਨਾਲ ਹੱਥੋ ਪਾਈ ਕਰਨੀ ਸ਼ੁਰੂ ਕਰ ਦਿੱਤੀ ਅਤੇ ਹਥਿਆਰ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ।ਤੁਰੰਤ ਹੀ ਪੁਲਿਸ ਉਥੇ ਪਹੁੰਚ ਗਈ ਅਤੇ ਉਸ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ।ਇਸ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੇ ਲਿੰਕ ਤੇ
ਕਲਿੱਕ ਕਰ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।