ਉਮਰ ਵਧਣ ਦੇ ਨਾਲ ਚਿਹਰੇ ਉੱਤੇ ਬਹੁਤ ਸਾਰੀਆਂ ਪਰੇਸ਼ਾਨੀਆਂ ਆ ਜਾਂਦੀਆਂ ਹਨ।ਜਿਵੇਂ ਕਿ ਦੋਸਤੋ ਅੱਖਾਂ ਦੇ ਆਲੇ-ਦੁਆਲੇ ਝੁਰੜੀਆਂ ਪੈ ਜਾਂਦੀਆਂ ਹਨ।ਚਿਹਰੇ ਦੇ ਉਪਰ ਝੁਰੜੀਆਂ ਅਤੇ ਦਾਗ ਧੱਬਿਆਂ ਨੂੰ ਖ਼ਤਮ ਕਰਨ ਦੇ ਲਈ ਇੱਕ ਬਹੁਤ ਹੀ ਅਸਾਨ ਘਰੇਲੂ ਨੁਸਖਾ ਦੱਸਣ
ਜਾ ਰਹੇ ਹਾਂ।ਇਸ ਨੂੰ ਤਿਆਰ ਕਰਨ ਦੇ ਲਈ ਮੁਲੱਠੀ,ਬਦਾਮ, ਚਾਵਲ,ਸਰੋਂ ਦੇ ਬੀਜ ਦੁੱਧ ਜਾਂ ਫਿਰ ਦਹੀਂ ਸਮੱਗਰੀ ਚਾਹੀਦੀ ਹੈ।ਸਭ ਤੋਂ ਪਹਿਲਾਂ ਅਸੀਂ ਮੁਲੱਠੀ ਨੂੰ ਪੀਸ ਕੇ ਇਸ ਦੇ 2 ਚੱਮਚ ਲੈ ਲੈਣੇ ਹਨ। 4 ਤੋਂ 5 ਬਦਾਮ ਲੈ ਲਵੋ ਅਤੇ ਇਨ੍ਹਾਂ ਦਾ ਪਾਊਡਰ ਤਿਆਰ ਕਰ
ਲਵੋ। 50 ਗ੍ਰਾਮ ਚਾਵਲ ਲੈ ਲਵੋ ਅਤੇ ਪਾਊਡਰ ਬਣਾ ਲਓ।ਦੋ ਚਮਚ ਸਰੋਂ ਦੇ ਬੀਜ ਲੈ ਕੇ ਇਨ੍ਹਾਂ ਦਾ ਵੀ ਪਾਊਡਰ ਤਿਆਰ ਕਰ ਲਵੋ।ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾ ਕੇ ਮਿਸ਼ਰਣ ਬਣਾ ਲਵੋ।ਹੁਣ ਦੋਸਤੋ ਅਸੀਂ ਇੱਕ ਚੱਮਚ ਇਸ ਮਿਸ਼ਰਣ ਦਾ ਲੈ ਕੇ ਕੱਚਾ ਦੁੱਧ
ਜਾਂ ਫਿਰ ਦਹੀਂ ਵਿੱਚ ਮਿਲਾ ਕੇ ਆਪਣੇ ਫੇਸ ਤੇ ਲਗਾਉਣਾ ਹੈ।ਆਪਣੇ ਚਿਹਰੇ ਤੇ ਚੰਗੀ ਤਰ੍ਹਾਂ ਇਸ ਫੇਸ ਪੈਕ ਨੂੰ ਲਗਾ ਲਵੋ ਅਤੇ 10 ਮਿੰਟ ਦੇ ਲਈ ਲੱਗਾ ਰਹਿਣ ਦਿਓ।ਬਾਅਦ ਵਿੱਚ ਤੁਸੀਂ ਸਾਦੇ ਪਾਣੀ ਦੇ ਨਾਲ ਆਪਣਾ ਚਿਹਰਾ ਧੋ ਲਵੋ।ਜ਼ਿਆਦਾ ਵਧੀਆ ਰਿਜ਼ਲਟ ਲੈਣ
ਦੇ ਲਈ ਤੁਸੀਂ ਹਫਤੇ ਵਿੱਚ ਦੋ ਵਾਰ ਇਸ ਦਾ ਇਸਤੇਮਾਲ ਕਰ ਸਕਦੇ ਹੋ।ਇਸ ਨੁਸਖ਼ੇ ਦਾ ਇਸਤੇਮਾਲ ਕਰ ਕੇ ਚਿਹਰੇ ਉੱਤੇ ਮੌਜੂਦ ਝੁਰੜੀਆਂ ਖਤਮ ਹੋ ਜਾਣਗੀਆਂ।ਇਸ ਦਾ ਇਸਤੇਮਾਲ ਜਰੂਰ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ
ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।