ਦੋਸਤੋ ਅੱਜ ਅਸੀ ਤੁਹਾਡੇ ਲਈ ਇੱਕ ਨਾਇਟ ਕਰੀਮ ਲੈ ਕੇ ਆਏ ਹਾਂ।ਜਿਸ ਦੀ ਸਹਾਇਤਾ ਦੇ ਨਾਲ ਤੁਸੀਂ ਆਪਣੀ ਸਕਿਨ ਦੀ ਦੇਖਭਾਲ ਕਰ ਸਕਦੇ ਹੋ। ਇਸ ਨੂੰ ਤੁਸੀਂ ਸਰਦੀਆਂ ਦੇ ਮੌਸਮ ਵਿੱਚ ਵੀ ਲਗਾ ਸਕਦੇ ਹੋ ਅਤੇ ਆਪਣੇ ਚਿਹਰੇ ਤੇ ਗਲੋ ਪੈਦਾ ਕਰ ਸਕਦੇ ਹੋ।
ਸਭ ਤੋਂ ਪਹਿਲਾਂ ਤੁਸੀਂ ਆਪਣੇ ਹਿਸਾਬ ਦੇ ਨਾਲ ਚਾਵਲ ਲੈ ਲੈਂਣੇ ਹਨ ਅਤੇ ਇਹਨਾਂ ਨੂੰ ਥੋੜੇ ਜਿਹੇ ਪਾਣੀ ਦੇ ਵਿੱਚ ਭਿਉਂ ਕੇ ਰੱਖ ਦੇਣਾ ਹੈ।ਇਨ੍ਹਾਂ ਨੂੰ ਤੁਸੀ ਲਗਭਗ ਅੱਠ ਘੰਟੇ ਦੇ ਲਈ ਭਿਉਂ ਕੇ ਰੱਖਣਾ ਹੈ।ਇਸ ਤੋਂ ਬਾਅਦ ਤੁਸੀਂ ਇਕ ਆਲੂ ਲੈਣਾ ਹੈ ਅਤੇ ਇਸ ਦੇ
ਟੁਕੜੇ ਕਰ ਲੈਣੇ ਹਨ ਅਤੇ ਅੱਧਾ ਖੀਰਾ ਲੈਣਾਂ ਹੈ,ਉਸ ਦੇ ਵੀ ਟੁੱਕੜੇ ਕਰ ਲੈਣੇ ਹਨ। ਦੋਸਤੋ ਤੁਸੀਂ ਇੱਕ ਮਿਕਸੀ ਦੀ ਸਹਾਇਤਾ ਦੇ ਨਾਲ ਇਨ੍ਹਾਂ ਨੂੰ ਗਰਾਈਂਡ ਕਰ ਲੈਣਾ ਹੈ।ਹੁਣ ਦੋਸਤੋ ਇਸ ਪੇਸਟ ਨੂੰ ਤੁਸੀਂ ਛਾਣ ਕੇ ਇਸ ਪਾਣੀ ਨੂੰ ਤੁਸੀਂ ਕੜਾਹੀ ਦੇ ਵਿੱਚ ਪਾ ਕੇ ਹਲਕੀ ਗੈਸ ਤੇ
ਗਰਮ ਕਰਨਾ ਸ਼ੁਰੂ ਕਰ ਦੇਵੋ।ਹੋਲੀ-ਹੋਲੀ ਇਹ ਪੇਸਟ ਕਰੀਮੀ ਬਣ ਜਾਵੇਗਾ।ਹੁਣ ਦੋਸਤੋ ਤੁਸੀਂ ਇਸ ਨੂੰ ਠੰਡਾ ਕਰ ਲਵੋ ਅਤੇ ਜਦੋਂ ਇਹ ਠੰਡਾ ਹੋ ਜਾਵੇ ਤਾਂ ਤੁਸੀਂ ਇਸ ਵਿੱਚ ਇੱਕ ਚੱਮਚ ਐਲੋਵੇਰਾ ਜੈੱਲ,ਇੱਕ ਚਮਚ ਗਲਿਸਰੀਨ,ਇੱਕ ਚੱਮਚ ਬਦਾਮ ਰੋਗਨ,ਇੱਕ ਵਿਟਾਮਿਨ-ਈ
ਦਾ ਕੈਪਸੂਲ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵੋ।ਇਸ ਤਰ੍ਹਾਂ ਇਹ ਨਾਇਟ ਕਰੀਮ ਬਣ ਕੇ ਤਿਆਰ ਹੋ ਜਾਵੇਗੀ।ਤੁਸੀਂ ਇਸ ਨੂੰ ਇੱਕ ਹਫ਼ਤੇ ਦੇ ਲਈ ਸਟੋਰ ਕਰਕੇ ਰੱਖ ਸਕਦੇ ਹੋ।ਇਸ ਨੂੰ ਤੁਸੀਂ ਰਾਤ ਨੂੰ ਆਪਣੇ ਚਿਹਰੇ ਤੇ ਲਗਾ ਕੇ ਮਸਾਜ ਕਰਕੇ ਸੌਂ ਸਕਦੇ ਹੋ।ਇਸ ਨੂੰ
ਜ਼ਰੂਰ ਅਜ਼ਮਾ ਕੇ ਵੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।