ਦੋਸਤੋ ਅੱਜਕੱਲ੍ਹ ਠੱਗੀ ਦੇ ਮਾਮਲੇ ਬਹੁਤ ਜ਼ਿਆਦਾ ਵੱਧ ਗਏ ਹਨ।ਅੱਜਕਲ੍ਹ ਦੇ ਸਮੇਂ ਵਿੱਚ ਕਿਸੇ ਤੇ ਵੀ ਵਿਸ਼ਵਾਸ ਕਰਨਾ ਥੋੜ੍ਹਾ ਜਿਹਾ ਮੁਸ਼ਕਿਲ ਹੋ ਗਿਆ ਹੈ।ਠੱਗਾਂ ਵੱਲੋਂ ਨਵੇਂ ਨਵੇਂ ਪੈਂਤਰੇ ਅਜ਼ਮਾ ਕੇ ਲੋਕਾਂ ਨੂੰ ਠੱਗਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਅਜਿਹਾ ਹੀ ਇੱਕ ਤਾਜ਼ਾ ਮਾਮਲਾ ਪੰਜਾਬ ਦੇ ਫ਼ਿਰੋਜ਼ਪੁਰ ਤੋਂ ਸਾਹਮਣੇ
ਆਇਆ ਹੈ। ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ।ਦਰਅਸਲ ਬਾਰਡਰ ਇਲਾਕਿਆਂ ਦੇ ਵਿੱਚ ਇੱਕ ਗਿਰੋਹ ਸਰਗਰਮ ਹੈ ਜੋ ਕਿ ਝੂਠਾ ਵਿਆਹ ਕਰਵਾ ਕੇ ਲੋਕਾਂ ਨੂੰ ਠੱਗਣ ਦਾ ਕੰਮ ਕਰ ਰਿਹਾ ਹੈ।ਅਜਿਹਾ ਹੀ ਇੱਕ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਹਰਿਆਣੇ ਦਾ ਇੱਕ
ਪਰਿਵਾਰ ਆਪਣੇ ਮੁੰਡੇ ਨੂੰ ਫਿਰੋਜ਼ਪੁਰ ਵਿੱਚ ਵਿਆਉਣ ਦੇ ਲਈ ਆਇਆ ਹੋਇਆ ਸੀ।ਦਰਅਸਲ ਇਸ ਗਿਰੋਹ ਵੱਲੋਂ ਨਕਲੀ ਕੁੜੀ ਨਕਲੀ ਰਿਸ਼ਤੇਦਾਰ ਸ਼ਾਮਿਲ ਕਰਕੇ ਵਿਆਹ ਕੀਤਾ ਜਾਂਦਾ ਸੀ। ਵਿਆਹ ਤੋਂ ਤਿੰਨ ਦਿਨਾਂ ਬਾਅਦ ਲੜਕੀ ਸਹੁਰੇ ਪਰਿਵਾਰ ਤੋਂ ਸਾਰੇ ਗਹਿਣੇ ਲੁੱਟ ਕੇ ਫਰਾਰ ਹੋ
ਜਾਂਦੀ ਸੀ।ਇਸ ਵਿਆਹ ਦੇ ਵਿੱਚ ਜਦੋਂ ਪੰਡਤ ਵਿਆਹ ਕਰਵਾਉਣ ਲਈ ਅਧਾਰ ਕਾਰਡ ਦੇਖਣ ਲੱਗਾ ਤਾਂ ਉਸ ਨੇ ਲੜਕੇ ਦੀ ਮਾਂ ਨੂੰ ਦੱਸਿਆ ਕਿ ਇਸੇ ਹੀ ਆਧਾਰ ਕਾਰਡ ਉੱਤੇ ਉਸ ਨੇ ਪਿਛਲੇ ਮਹੀਨੇ ਇੱਕ ਵਿਆਹ ਕਰਵਾਇਆ ਸੀ।ਜਿਸ ਤੋਂ ਬਾਅਦ ਲੜਕੇ ਦੀ ਮਾਂ ਨੂੰ ਸ਼ੱਕ ਹੋਇਆ
ਅਤੇ ਉਸ ਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ।ਪੁਲਿਸ ਨੇ ਉੱਥੇ ਪਹੁੰਚ ਕੇ ਸਾਰਿਆਂ ਦਾ ਪਰਦਾਫਾਸ਼ ਕੀਤਾ ਅਤੇ ਨਕਲੀ ਲੜਕੀ ਦੀ ਮਾਂ ਨਿੱਕਲੀ ਕੁੜੀ ਅਤੇ ਉਸ ਦੇ ਹੋਰ ਰਿਸ਼ਤੇਦਾਰਾਂ ਨੂੰ ਕਾਬੂ ਕਰ ਲਿਆ। ਪੁਲਿਸ ਨੂੰ ਵੇਖ ਕੇ ਗਿਰੋਹ ਦਾ ਮੁੱਖ ਮੈਂਬਰ ਤਾਂ ਫਰਾਰ ਹੋ ਗਿਆ।ਪੁਲਿਸ ਦਾ
ਕਹਿਣਾ ਹੈ ਕਿ ਜਲਦੀ ਹੀ ਗਿਰੋਹ ਦੇ ਬਾਕੀ ਮੈਂਬਰਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ।ਹੋਰ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੀ ਵੀਡੀਓ ਤੇ ਕਲਿੱਕ ਕਰ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ
ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।