ਪ੍ਰਧਾਨ ਮੰਤਰੀ ਵੱਲੋਂ ਖੇਤੀ ਦੇ ਕਾਨੂੰਨਾਂ ਨੂੰ ਰੱਦ ਕਰਕੇ ਕਿਸਾਨਾਂ ਦੇ ਲਈ ਖੁਸ਼ੀ ਦਾ ਮਹੌਲ ਬਣਾ ਦਿੱਤਾ ਹੈ।ਇਹ ਖ਼ਬਰ ਸੁਣ ਕੇ ਗੁਰਪੁਰਬ ਦੇ ਦਿਹਾੜੇ ਤੇ ਲੋਕ ਹੋਰ ਵੀ ਜ਼ਿਆਦਾ ਖੁਸ਼ੀਆਂ ਮਨਾ ਰਹੇ ਹਨ।ਟਿਕਰੀ ਬਾਰਡਰ ਤੇ ਮੌਜੂਦ ਕਿਸਾਨ ਕਿਸੇ ਵੇਲੇ ਧਰਨਾ ਲਗਾਈ ਬੈਠੇ ਸਨ,ਅੱਜ ਉਹਨਾਂ ਵੱਲੋਂ ਜਸ਼ਨ ਮਨਾਏ
ਜਾ ਰਹੇ ਹਨ ਅਤੇ ਆਪਣੀ ਖੁਸ਼ੀ ਨੂੰ ਸਾਂਝਾ ਕੀਤਾ ਜਾ ਰਿਹਾ ਹੈ।ਕਿਉਂਕਿ ਉਹਨਾਂ ਦਾ ਇੱਕ ਸਾਲ ਦਾ ਸੰਘਰਸ਼ ਅੱਜ ਰੰਗ ਲੈ ਕੇ ਆਇਆ ਹੈ।ਜਿੱਥੇ ਸਾਰੇ ਕਿਸਾਨ ਅਤੇ ਇਸ ਦੇਸ਼ ਦੇ ਲੋਕ ਖੁਸ਼ ਹਨ,ਉੱਥੇ ਹੀ ਦੂਜੇ ਪਾਸੇ ਇੱਕ ਇਨਸਾਨ ਨੂੰ ਇਹ ਖ਼ੁਸ਼ੀਆਂ ਦਾ ਦਿਨ ਹਜ਼ਮ ਹੀ ਨਹੀਂ ਹੋ ਰਿਹਾ।ਕੰਗਣਾ ਰਣੌਤ ਜੋ ਕਿ ਪਹਿਲਾਂ ਵੀ ਕਿਸਾਨਾਂ ਦੇ
ਖਿਲਾਫ ਬੋਲਦੀ ਆ ਰਹੀ ਹੈ।ਉਸ ਨੇ ਮੋਦੀ ਸਰਕਾਰ ਵੱਲੋਂ ਲਏ ਗਏ ਇਸ ਫੈਸਲੇ ਨੂੰ ਸ਼ਰਮਨਾਕ ਦਸਿਆ ਹੈ।ਕੰਗਨਾ ਰਣੋਤ ਦਾ ਕਹਿਣਾ ਹੈ ਕਿ ਜਿਸ ਦੇਸ਼ ਦੇ ਵਿੱਚ ਸੜਕ ਤੇ ਬੈਠੇ ਹੋਏ ਲੋਕ ਕਾਨੂੰਨ ਬਣਾਉਣ ਲੱਗ ਜਾਣ ਉਹ ਦੇਸ਼ ਜਿਹਾਦੀ ਹੈ। ਉਸ ਨੇ ਕਿਹਾ ਕਿ ਇਸ ਦੇਸ਼ ਦੇ ਲੋਕ ਪ੍ਰਧਾਨ ਮੰਤਰੀ ਦੇ ਕਾਨੂੰਨ ਨਾ ਮੰਨਦੇ ਹੋਏ
ਆਪਣੀ ਮਨ-ਮਰਜ਼ੀ ਦੇ ਕਾਨੂੰਨ ਬਣਾ ਰਹੇ ਹਨ।ਉਸ ਨੇ ਕਿਸਾਨਾਂ ਦੇ ਹਿੱਤ ਵਿੱਚ ਲਏ ਗਏ ਇਸ ਫੈਸਲੇ ਨੂੰ ਸ਼ਰਮਨਾਕ ਕਰਾਰ ਦਿੱਤਾ ਹੈ ਅਤੇ ਇੰਸਟਾਗ੍ਰਾਮ ਤੇ ਇਸ ਨੂੰ ਪੋਸਟ ਵੀ ਕੀਤਾ ਹੈ।ਇਸ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰੋ। ਇਹ ਜਾਣਕਾਰੀ ਸੋਸਲ
ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।